Sukhpal Khaira on CM Mann: ਜੇਲ੍ਹ ਤੋਂ ਬਾਹਰ ਆ ਕੇ ਸੁਖਪਾਲ ਸਿੰਘ ਖਹਿਰਾ ਨੇ ਦੋ ਦਿਨਾ ਬਾਅਦ ਪੰਜਾਬ ਸਰਕਾਰ 'ਤੇ ਭੜਾਸ ਕੱਢੀ। ਖਹਿਰਾ ਨੂੰ ਪਹਿਲਾਂ NDPS ਦੇ 9 ਸਾਲ ਪੁਰਾਣੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਜਦੋਂ ਉਸ ਕੇਸ 'ਚ ਖਹਿਰਾ ਨੂੰ ਜ਼ਮਾਨਤ ਮਿਲੀ ਤਾਂ ਕਪੂਰਥਲਾ ਵਿੱਚ ਦੂਸਰਾ ਪਰਚਾ ਦਰਜ ਕਰਕੇ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ। ਖਹਿਰਾ 15 ਜਨਵਰੀ ਨੂੰ ਦੂਸਰੇ ਕੇਸ ਚ ਜ਼ਮਾਨਤ ਲੈ ਕੇ ਬਾਹਰ ਆਏ ਸਨ। 



ਸੁਖਪਾਲ ਖਹਿਰਾ ਨੇ ਜੇਲ੍ਹ ਦੀ ਦਾਸਤਾਨ ਅਤੇ ਕੀਤੇ ਪਰਚਿਆਂ 'ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਮੈਨੂੰ ਡਰਾ ਧਮਕਾ ਕੇ ਮੇਰੀ ਜ਼ੁਬਾਨ ਬੰਦ ਨਹੀਂ ਕਰਵਾ ਸਕਦਾ। ਜੇਕਰ ਭਗਵੰਤ ਮਾਨ ਇੱਕ ਵਾਰ ਪਿਆਰ ਨਾਲ ਮੈਨੂੰ ਆਖ ਦਿੰਦਾ ਕਿ ਸਾਡੀ ਸਰਕਾਰ ਖਿਲਾਫ਼ ਘੱਟ ਬੋਲਿਆ ਕਰ ਤਾਂ ਸ਼ਾਇਦ ਮੈਂ ਕੁੱਝ ਸੋਚ ਵੀ ਲੈਂਦਾ ਪਰ ਡਰਾ ਕੇ ਮੈਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। 



ਬਦਾਲਖੋਰੀ ਤਾਂ ਕੈਪਟਨ ਬਾਦਲ ਨੇ ਨਹੀਂ ਕੀਤੀ


ਖਹਿਰਾ ਨੇ ਭਗਵੰਤ ਮਾਨ ਸਰਕਾਰ 'ਤੇ ਵਰ੍ਹਦੇ ਹੋਏ ਕਿਹਾ ਕਿ ਅਜਿਹੀ ਬਦਲਾਖੋਰੀ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਅਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੀਤੀ। ਝੂਠੇ ਕੇਸ ਵਿੱਚ ਵਾਰ ਵਾਰ ਮੈਨੂੰ ਫਸਾਇਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਮੇਰੇ ਖਿਲਾਫ਼ ਕੇਸ ਦਰਜ ਕਰਨ ਦੇ ਲਈ ਪਹਿਲਾਂ DIG ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੂੰ ਲਗਾਇਆ ਪਰ ਉਸ ਅਜਿਹੀ ਝੂਠੀ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ। ਫਿਰ ਇੱਕ ਅਫ਼ਸਰ ਲਗਾਇਆ ਗਿਆ ਜਿਸ ਨੇ ਕਾਰਵਾਈ ਕੀਤੀ 'ਤੇ ਉਸ ਬਦਲੇ ਅਫ਼ਸਰ ਨੂੰ ਸਰਕਾਰ ਨੇ ਤਰੱਕੀ ਵੀ ਦੇ ਦਿੱਤੀ। 


 


ਭਗਵੰਤ ਮਾਨ ਖਿਲਾਫ਼ ਕਿਉਂ ਬੋਲੇ ? 


ਖਹਿਰਾ ਨੇ ਕਿਹਾ ਕਿ ਜਦੋਂ ਸਿੱਟ ਨੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਮੇਰੇ ਤੋਂ ਕੋਈ ਸਵਾਲ ਜਵਾਬ ਨਹੀਂ ਕੀਤਾ ਗਿਆ। ਸਿਰਫ਼ ਮੇਰਾ ਨਾਮ, ਪਿਤਾ ਦਾ ਨਾਮ, ਪਤਾ ਅਤੇ ਜਾਇਦਾਦ ਦਾ ਵੇਰਵਾ ਲਿਆ ਗਿਆ ਜੋ ਮੇਰੇ ਚੋਣ ਹਲਫ਼ਨਾਮੇ ਵਿੱਚ ਵੀ ਦਰਜ ਹੈ। ਇਸ ਦੌਰਾਨ ਇੱਕ ਪੁਲਿਸ ਅਫ਼ਸਰ ਨੇ ਕਿਹਾ ਕਿ ਤੁਹਾਨੂੰ ਭਗਵੰਤ ਮਾਨ ਦੇ ਖਿਲਾਫ਼ ਨਹੀਂ ਬੋਲਣਾ ਚਾਹੀਦਾ ਸੀ। ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਦੇ ਸੋਨਿਆਂ ਦੇ ਗਹਿਣੇ ਸਬੰਧੀ ਸਵਾਲ ਨਹੀਂ ਖੜ੍ਹੇ ਕਰਨੇ ਚਾਹੀਦੇ ਸਨ। 



ਜੇਲ੍ਹ ਦੀ ਕਹਾਣੀ


ਖਹਿਰਾ ਨੇ ਕਿਹਾ ਕਿ ਮੈਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ। ਮੇਰੀ ਬੈਕਰ ਕੇ ਅੰਦਰ ਕੈਮਰੇ ਲਗਾ ਦਿੱਤੇ ਗਏ। ਚੰਡੀਗੜ੍ਹ 'ਚ ਬੈਠੇ ਇਹ ਲੋਕ ਜੇਲ੍ਹ ਤੋਂ ਇਹਨਾਂ ਕੈਮਰਿਆਂ ਰਾਹੀਂ ਨਜ਼ਰ ਰੱਖ ਰਹੇ ਸਨ। ਖਹਿਰਾ ਨੇ ਕਿਹਾ ਕਿ ਮੈਨੂੰ ਬਾਕੀ ਕੈਦੀਆਂ ਨਾਲੋਂ ਵੱਖ ਰੱਖਿਆ ਜਾਦਾਂ ਸੀ। ਮੈਨੁੰ ਪੜ੍ਹਨ ਲਈ ਅਖ਼ਬਾਰ ਨਹੀਂ ਦਿੱਤੀ ਜਾਂਦੀ ਸੀ। ਮੈਨੁੰ ਟੀਵੀ ਨਹੀਂ ਦੇਖਣ ਦਿੱਤਾ ਜਾਂਦਾ ਸੀ। 


 


ਖਹਿਰਾ ਨੇ ਕੀਤੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ 


ਸੁਖਪਾਲ ਖਹਿਰਾ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਵੀ ਕੀਤੀ। ਖਹਿਰਾ ਨੇ ਕਿਹਾ ਕਿ ਸਾਲ 2015 'ਚ ਜਦੋਂ ਇਹ ਕੇਸ ਦਰਜ ਹੋਇਆ ਸੀ ਤਾਂ ਉਸ ਸਮੇਂ ਅਕਾਲੀ ਦਲ ਸਰਕਾਰ ਨੇ ਮੇਰੇ ਖਿਲਾਫ਼ ਜਾਂਚ ਲਈ ਇੱਕ SIT ਬਣਾਈ। ਜਿਸ ਨੇ ਝੂਠਾ NDPS ਦਾ ਕੇਸ ਤਿਆਰ ਕਰਕੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਖਹਿਰਾ ਦੇ ਪਿਤਾ ਮੇਰੇ ਸਾਥੀ ਰਹੇ ਹਨ ਅਤੇ ਖਹਿਰਾ ਪਰਿਵਾਰ ਇੱਕ ਇਮਾਨਦਾਰ ਪਰਿਵਾਰ ਹੈ। ਸੁਖਪਾਲ ਖਹਿਰਾ ਨੁੰ NDPS ਦੇ ਝੂਠੇ ਕੇਸ 'ਚ ਨਹੀਂ ਫਸਾਉਣਾ ਹੈ।