Pro-Khalistan Slogans In Bathinda: ਬਠਿੰਡਾ ਦੇ ਮਿੰਨੀ ਸਕੱਤਰੇਤ ਕੰਪਲੈਕਸ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਇਲਾਕਾ ਹਾਈ ਸਿਕਿਊਰਿਟੀ ਵਾਲਾ ਏਰੀਆ ਹੈ। ਸਕੱਤਰੇਤ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਦੀ ਰਿਹਾਇਸ਼ ਤੋਂ ਸਿਰਫ਼ 50 ਗਜ਼ ਦੀ ਦੂਰੀ 'ਤੇ ਹੈ ਅਤੇ ਐਸਐਸਪੀ ਦਫ਼ਤਰ ਤੋਂ ਥੋੜ੍ਹੀ ਦੂਰੀ 'ਤੇ ਹੈ। ਫਿਲਹਾਲ ਪੰਜਾਬ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਪੁਲਿਸ ਦੋਸ਼ੀਆਂ ਨੂੰ ਫੜਨ ਲਈ ਆਸਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ ਸਾਲ ਤੋਂ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਕਈ ਸੂਬਿਆਂ ਵਿੱਚ ਜਨਤਕ ਕੰਧਾਂ ਅਤੇ ਥੰਮ੍ਹਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਸਨ। ਪਿਛਲੇ ਸਾਲ ਦਿੱਲੀ ਦੇ ਪੰਜ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਦੇਖੇ ਗਏ ਸਨ। 


ਇਹ ਵੀ ਪੜ੍ਹੋ: India Pakistan Crisis: 'ਰਾਜਨੀਤਿਕ ਲਾਭ ਲਈ ਸਾਨੂੰ ਨਾ ਘਸੀਟੋ', ਲੋਕ ਸਭਾ ਚੋਣਾਂ ਦੌਰਾਨ ਭਾਰਤੀ ਨੇਤਾਵਾਂ ਨੂੰ ਬੋਲਿਆ ਪਾਕਿਸਤਾਨ


ਪੰਜਾਬੀ ਬਾਗ, ਸ਼ਿਵਾਜੀ ਪਾਰਕ, ​​ਮਾਦੀਪੁਰ, ਪੱਛਮ ਵਿਹਾਰ, ਉਦਯੋਗ ਨਗਰ, ਮਹਾਰਾਜਾ ਸੂਰਜਮਲ ਸਟੇਡੀਅਮ ਅਤੇ ਨਾਂਗਲੋਈ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ 'ਦਿੱਲੀ ਬਣੇਗੀ ਖਾਲਿਸਤਾਨ' ਅਤੇ 'ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ' ਦੇ ਨਾਅਰੇ ਲਿਖੇ ਹੋਏ ਪਾਏ ਗਏ ਸਨ।


ਇਹ ਵੀ ਪੜ੍ਹੋ: Crime News: ਜਲੰਧਰ 'ਚ ਕਤਲ ਕਰਕੇ ਲਾਸ਼ ਨੂੰ ਸਾੜ ਕੇ ਫਿਰ ਨਾਲੇ 'ਚ ਸੁੱਟਿਆ, ਥਾਣੇ ਦੇ ਨੇੜੇ ਕੀਤੀ ਵਾਰਦਾਤ