Sangrur News: ਖਾਲਿਸਤਾਨੀ ਸਮਰਥਕ ਤੇ ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਹੋਈ ਮੁਲਾਕਾਤ ਨੂੰ 2024 ਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਆਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਇਸ ਮੁਲਾਕਾਤ ਦਾ ਜ਼ਿਕਰ ਕੀਤਾ।


ਹਲਕੇ ਦੇ ਨੁਮਾਇੰਦੇ ਹੋਣ ਕਰਕੇ ਦਿੱਤਾ ਗਿਆ ਸੀ ਸੱਦਾ


ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਗਰੂਰ ਦੇ ਹਲਕਿਆਂ ਵਿੱਚ ਡੇਰਾ ਰਾਧਾ ਸੁਆਮੀ ਮੁਖੀ ਵੱਲੋਂ ਸੰਗਤ ਦਰਸ਼ਨ ਰੱਖਿਆ ਗਿਆ ਸੀ ਤੇ ਹਲਕੇ ਦੇ ਨੁਮਾਇਦੇ ਹੋਣ ਕਾਰਨ ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਡੇਰਾ ਮੁਖੀ ਨਾਲ ਮਿਲ ਕੇ ਸਿਮਰਨਜੀਤ ਸਿੰਘ ਮਾਨ ਨੇ ਵੀ ਬਾਬੇ ਨਾਲ ਸੰਗਤ ਦਰਸ਼ਨ ਕੀਤਾ।


ਸਿੱਖ ਕੌਮ ਨੂੰ ਅਨੁਸਾਸ਼ਨ ਸਿੱਖਣ ਦੀ ਬਹੁਤ ਜ਼ਰੂਰਤ


ਇਸ ਮੌਕੇ ਮਾਨ ਨੇ ਡੇਰਾ ਪੈਰੋਕਾਰਾ ਦੇ ਅਨੁਸ਼ਾਸਨ ਦੇ ਤਾਰੀਫ਼ ਕੀਤੀ ਤੇ ਕਿਹਾ ਕਿ ਸਾਡੀ ਕੌਮ ਵਿੱਚ ਵੀ ਅਨੁਸ਼ਾਸਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਤੋਂ ਬਾਅਦ ਮਾਨ ਨੇ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਦੀ ਉਦਾਹਰਣ ਦਿੱਤੀ ਜਿਸ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਉੱਤੇ ਫਹਿਤ ਹਾਸਲ ਕੀਤੀ ਸੀ। ਸਿੱਖਾਂ ਨੇ ਜਿੱਤ ਤੋਂ ਬਾਅਦ ਕਿਹਾ ਸੀ ਸਿੱਖ ਬਹੁਤ ਦਲੇਰੀ ਨਾਲ ਲੜੇ ਪਰ ਅਸੀਂ ਆਪਣੇ ਅਨੁਸਾਸ਼ਨ ਕਰਕੇ ਜਿੱਤੇ।


ਨਸ਼ਿਆਂ ਤੇ ਗ਼ਰੀਬੀ ਦੇ ਖਾਤਮੇ ਬਾਰੇ ਕੀਤੀ ਚਰਚਾ


ਮਾਨ ਨੇ ਦੱਸਿਆ ਕਿ ਇਸ ਸੰਗਤ ਦਰਸ਼ਨ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਨਸ਼ਿਆਂ ਤੇ ਗ਼ਰੀਬੀ ਦੇ ਖਾਤਮੇ ਬਾਰੇ ਜ਼ਿਕਰ ਕੀਤਾ। ਇਸ ਤੋਂ ਇਲਾਵਾ ਗਾਜ਼ਾ ਤੇ ਇਜ਼ਰਾਈਲ ਵਿੱਚ ਹੋ ਰਹੇ ਕਤਲੇਆਮ ਦਾ ਵੀ ਜ਼ਿਕਰ ਕੀਤਾ। ਮਾਨ ਨੇ ਕਿਹਾ ਕਿ ਉਹ ਇਸ ਸੰਗਤ ਦਰਸ਼ਨ ਤੋਂ ਬਾਅਦ ਦਿੱਲੀ ਚਲੇ ਗਏ।


ਸਿਆਸੀ ਫੇਰੀ ਹੋਣ ਦਾ ਲਾਇਆ ਜਾ ਰਿਹੈ ਖ਼ਦਸ਼ਾ


ਜ਼ਿਕਰ ਕਰ ਦਈਏ ਕਿ ਇਸ ਸੰਗਤ ਦਰਸ਼ਨ ਤੋਂ ਬਾਅਦ ਲੋਕਾਂ ਵਿੱਚ ਚਰਚਾ ਸੀ ਕਿ ਇਹ ਸਭ ਚੋਣਾਂ ਨੂੰ ਲੈ ਕੇ ਰਾਜਨੀਤੀ ਦਾ ਹਿੱਸਾ ਹੈ ਕਿਉਂਕਿ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਸੀ।