ਚੰਡੀਗੜ੍ਹ : ਕ੍ਰਿਪਾਲ ਸਿੰਘ ਬੰਡਗੂਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਲਿਆ ਗਿਆ ਹੈ। ਅਧਿਆਪਕ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਸਫ਼ਰ ਬਾਰੇ ਆਊ ਤੁਹਾਨੂੰ ਦੱਸਦੇ ਹਾਂ। ਬੰਡਗੂਰ 2002 ਵਿੱਚ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। 5 ਨਵੰਬਰ 2016 ਨੂੰ SGPC ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਜਨਮ 14-1-1942 ਨੂੰ ਪਟਿਆਲਾ ਵਿਖੇ ਹੋਇਆ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਐਮ.ਏ. (ਅੰਗਰੇਜ਼ੀ) ਕਰ ਕੇ ਅਧਿਆਪਨ ਕਿੱਤਾ ਅਪਣਾਇਆ, ਪਰ ਅੰਦਰ ਛੁਪੇ ਲੀਡਰਸ਼ਿਪ ਦੇ ਗੁਣਾਂ ਸਦਕਾ ਆਪ ਜੀ ਰਾਜਨੀਤੀ ਵੱਲ ਖਿੱਚੇ ਗਏ। ਆਪ ਦੀ ਬੌਧਿਕ ਪ੍ਰਤਿਭਾ ਨੇ ਆਪ ਨੂੰ ਰਾਜਨੀਤੀ ਵਿਚ ਸਥਾਪਿਤ ਕਰਵਾਇਆ ਤੇ ਸ਼੍ਰੋਮਣੀ ਅਕਾਲੀ ਦਲ ਚ ਸਨਮਾਨਯੋਗ ਰੁਤਬਾ ਸਿੱਖ ਧਰਮ ਪ੍ਰਤੀ ਡੂੰਘੀ ਗਿਆਨ ਰੱਖਣ ਵਾਲੇ ਪ੍ਰੋ. ਕਿਰਪਾਲ ਸਿੰਘ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ। 'ਗੁਰਮਤਿ ਸਭਿਆਚਾਰ', 'ਗੁਰਮਤਿ ਵਿਚਾਰ ਤੇ ਸਿੱਖੀ ਜੀਵਨ' ਅਤੇ 'ਜਿਨ੍ਹਾਂ ਧਰਮ ਨਹੀਂ ਹਾਰਿਆ' ਸਮੇਤ 6 ਕਿਤਾਬਾਂ ਲਿਖੀਆਂ। ਸਤੰਬਰ 2015 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਡੂੰਗਰ ਦੀ ਛੇਵੀਂ ਕਿਤਾਬ ‘ਚਰਨਹ ਗੋਬਿੰਦ ਮਾਰਗੁ ਸੁਹਾਵਾ’ਰਿਲੀਜ਼ ਕੀਤੀ। ਪ੍ਰੋ. ਬਡੂੰਗਰ ਪੰਥਕ ਜਜ਼ਬੇ ਨਾਲ ਸਰਸ਼ਾਰ ਹਨ ਤੇ ਅਕਾਲੀ ਮੋਰਚਿਆਂ ਵਿਚ ਵੀ ਬਡੂੰਗਰ ਜੇਲ੍ਹਾਂ ਵੀ ਕੱਟਦੇ ਰਹੇ। ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਭਖਦੇ ਮਸਲਿਆਂ ਸੰਬੰਧੀ ਇੰਨਾ ਦੇ ਲੇਖ ਬਾਕਾਇਦਾ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਕਿਰਪਾਲ ਸਿੰਘ ਬਡੂੰਗਰ SAD ਪਾਰਟੀ ਦੇ ਸੁਲਝੇ ਹੋਏ ਆਗੂਆਂ ਵਿੱਚੋਂ ਇੱਕ ਨੇ ਅਤੇ ਬਾਦਲ ਪਰਿਵਾਰ ਦੇ ਭਰੋਸੇਯੋਗ ਆਗੂ ਹਨ। ਇਸ ਤੋਂ ਪਹਿਲਾਂ ਜਨਵਰੀ 2016 ਚ ਉਣਾਂ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਚੁਣੇ ਜਾਣ ਦੇ ਵੀ ਖ਼ੂਬ ਚਰਚੇ ਰਹੇ ਸਨ।