ਚੰਡੀਗੜ੍ਹ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangarsh Committee) ਪੰਜਾਬ (Punjab) ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ 14 ਜੋਨਾਂ ਵੱਲੋਂ ਰਾਣਾ ਸ਼ੂਗਰ ਮਿੱਲ ਪ੍ਰਾਈਵੇਟ ਲਿਮਟਿਡ ਬੁੱਟਰ ਸਿਵੀਆਂ ਦੇ ਪ੍ਰਸ਼ਾਸਨਿਕ ਅਦਾਰੇ ਦੇ ਸਾਹਮਣੇ ਲੱਗਾ ਧਰਨਾ ਅੱਜ ਦੂਸਰੇ ਦਿਨ ਵਿੱਚ ਦਾਖ਼ਲ ਹੋ ਗਿਆ।ਗੰਨਾ ਮਿਲ ਮਾਲਕਾਂ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਨਿਰਾਸ਼ ਕਿਸਾਨਾਂ ਵੱਲੋਂ ਜਲੰਧਰ ਤੋਂ ਅੰਮ੍ਰਿਤਸਰ ਮੁੱਖ ਰੇਲ ਮਾਰਗ ਨੂੰ ਬਿਆਸ ਰੇਲਵੇ ਸਟੇਸ਼ਨ ਤੋਂ ਬੰਦ ਕਰ ਦਿੱਤਾ ਗਿਆ।


ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚੁਟਾਲਾ ਜੀ ਨੇ ਦੱਸਿਆ ਕਿ ਰਾਣਾ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਦੀ ਪਿਛਲੇ ਅਠਵੰਜਾ ਦਿਨਾਂ ਤੋਂ ਕੋਈ ਵੀ ਗੰਨੇ ਦੀ ਪੇਮੈਂਟ ਉਨ੍ਹਾਂ ਦੇ ਖਾਤੇ  'ਚ ਨਹੀਂ ਪਾਈ ਗਈ। ਉਨ੍ਹਾਂ ਨੇ ਦੱਸਿਆ ਕਿ ਮਿੱਲ ਆਊਟ ਏਰੀਏ ਤੋਂ ਗੰਨਾ ਖ਼ਰੀਦ ਕੇ ਉਸਦੀ ਨਗਦ ਪੇਮੇਂਟ ਕਰ ਰਹੀ ਹੈ।ਜਦ ਕਿ ਗੇਟ ਵਾਲੇ ਕਿਸਾਨ ਲਗਾਤਾਰ ਖੱਜਲ ਖੁਆਰ ਹੋ ਰਹੇ ਹਨ। ਜਥੇਬੰਦੀ ਦੇ ਆਗੂਆਂ ਨੇ ਮਿੱਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕੁਝ ਦਿਨ ਪਹਿਲਾਂ ਚੇਤਾਵਨੀ  ਮੀਟਿੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਮਿੱਲ ਦੇ ਅਧਿਕਾਰੀਆਂ ਦੇ ਉੱਤੇ ਕੋਈ ਵੀ ਅਸਰ ਦਿਖਾਈ ਨਹੀਂ ਦਿੱਤਾ। 


ਸਰਦਾਰ ਉਹ ਚੁਤਾਲਾ ਨੇ ਸੰਬੋਧਿਤ ਹੁੰਦਿਆਂ ਦੱਸਿਆ ਕਿ ਇਹ ਇਕ ਨਾਦਰਸ਼ਾਹੀ  ਰਾਜ ਵਾਲੀ ਸਥਿਤੀ ਪੰਜਾਬ ਦੀਆਂ ਮਿੱਲਾਂ ਦੇ ਮਾਲਕ ਪੰਜਾਬ ਵਿੱਚ ਪੈਦਾ ਕਰ ਰਹੇ ਹਨ। ਜੋ ਕਿ ਕਿਸੇ ਵੀ ਹਾਲਤ 'ਚ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ।ਅਗਲੀਆਂ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਜੇਕਰ ਪ੍ਰਸ਼ਾਸਨ ਤੇ ਮਿੱਲ ਦੇ ਅਧਿਕਾਰੀਆਂ ਵੱਲੋਂ ਕੋਈ ਢੁੱਕਵਾਂ ਜਵਾਬ ਨਾ ਦਿੱਤਾ ਗਿਆ।


ਕਿਸਾਨਾਂ ਨੇ ਕਿਹਾ ਹੈ ਕਿ ਵੱਡੇ ਪੱਧਰ ਦੇ ਉੱਤੇ ਅਗਲੀਆਂ ਗਤੀਵਿਧੀਆਂ ਦੇ ਪ੍ਰੋਗਰਾਮ ਉਲੀਕੇ ਜਾਣਗੇ ਜਿਸ ਦੀ ਨਿਰੋਲ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਮਿੱਲ ਅਧਿਕਾਰੀਆਂ ਦੀ ਹੋਵੇਗੀ।ਕਿਸਾਨਾਂ ਨੇ ਧਰਨੇ ਦੇ ਬਾਵਜੂਦ ਅੱਜ ਅੰਮ੍ਰਿਤਸਰ ਤੋਂ ਸ਼ਾਨ-ਏ-ਪੰਜਾਬ ਰੇਲ ਗੱਡੀ  ਨੂੰ ਜਾਣ ਦੀ ਇਜਾਜ਼ਤ ਦਿੱਤੀ।