ਲੁਧਿਆਣਾ: ਕੋਰੋਨਾਵਾਇਰਸ ਕਰਕੇ ਇਸ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਲੱਗਣ ਵਾਲਾ ਸਲਾਵਾ ਕਿਸਾਨ ਮੇਲਾ ਵਰਚੁਅਲ ਸ਼ੁਰੂ ਹੋਇਆ। ਇਸ ਮੇਲੇ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਹੀ ਉਦਘਾਟਨ ਕੀਤਾ। ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਵੀ ਇਸ ਮੇਲੇ ਵਿੱਚ ਆਨਲਾਈਨ ਸ਼ਿਰਕਤ ਕੀਤੀ। ਜਿਸ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੀਡੀ ਕਾਨਫਰੰਸਿੰਗ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ, ਸਣੇ ਕਈ ਵੱਡੇ ਲੋਕ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਅਧਿਕਾਰੀ ਹਾਜ਼ਰ ਹੋਏ। ਦੱਸ ਦਈਏ ਕਿ ਕੋਰੋਨਾ ਕਰਕੇ ਯੂਨੀਵਰਸਿਟੀ 'ਚ ਇਕੱਠ ਨਹੀਂ ਕੀਤਾ ਗਿਆ ਪਰ ਕਿਸਾਨਾਣ ਨੂੰ ਤਕਨੀਕੀ ਬੀਜ. ਸਿਚਾਈ ਅਤੇ ਮਸ਼ੀਨਰੀ ਦੀ ਸਾਰੀ ਜਾਣਕਾਰੀ ਆਨਲਾਈਨ ਮੁਹੱਇਆ ਕਰਵਾਈ ਜਾਏਗੀ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਕਨੀਕੀ ਮਾਹਰਾਂ ਦੀ ਟੀਮ ਨੂੰ ਖਾਸ ਤੌਰ 'ਤੇ ਇਸ ਮੇਲੇ ਲਈ ਲਾਇਆ ਗਿਆ ਹੈ। ਇਹ ਟੀਮ ਦਿਨ-ਰਾਤ ਕੰਮ ਕਰਕੇ ਇਸ ਵਰਚੂਅਲ ਮੇਲੇ ਨੂੰ ਕਾਮਯਾਬ ਬਣਾਉਣ ਦੀਆਂ ਕੋਸ਼ਿਸ਼ਾਂ ਕਰੇਗੀ। ਇਸ ਦੇ ਲਈ www.kisanmela.pau.edu ਲਿੰਕ ਦਿੱਤਾ ਗਿਆ ਹੈ, ਜਿਸ 'ਤੇ ਕਿਸਾਨ ਮੇਲੇ ਦਾ ਹਿੱਸਾ ਬਣ ਸਕਦੇ ਹਾਂ। ਇਸ ਮੇਲਾ 18 ਤੋਂ 19 ਸਤੰਬਰ ਤਕ ਚਲੇਗਾ।