Punjab news: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਵੱਲੋਂ ਪ੍ਰਧਾਨ ਧਰਮਿੰਦਰ ਪਸ਼ੌਰ ਦੀ ਅਗਵਾਈ ਹੇਠ ਵਾਰੰਟ ਕਬਜ਼ਾ ਕਰਨ ਆਏ ਬੈਂਕ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। 


ਇਸ ਮਾਮਲੇ ਬਾਰੇ ਦੱਸਦਿਆਂ ਹੋਇਆਂ ਬਹਾਦਰ ਭੁਟਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਲਹਿਰਾਗਾਗਾ ਦੇ ਕਿਸਾਨ ਰਜਨੀਸ਼ ਪੁੱਤਰ ਰਾਮਲੋਕ ਦਾਸ ਨੇ SBI ਬੈਂਕ ਲਹਿਰਾਗਾਗਾ ਤੋਂ ਸਹਾਇਕ ਧੰਦੇ ਵਾਸਤੇ ਲੋਨ ਲਿਆ ਸੀ। ਪਰ ਕੋਰੋਨਾ ਮਹਾਂਮਾਰੀ ਕਰਕੇ ਲੌਕਡਾਊਨ ਹੋ ਗਿਆ ਅਤੇ ਪੀੜਤ ਕਿਸਾਨ ਦਾ ਕੰਮ ਠੱਪ ਹੋ ਗਿਆ ਅਤੇ ਨਾਲ ਹੀ ਮੋਟਾ ਪੈਸਾ ਬਿਮਾਰੀ ‘ਤੇ ਖ਼ਰਚ ਹੋ ਗਿਆ। 


ਇਹ ਵੀ ਪੜ੍ਹੋ: Punjab News: ਹੁਣ ਨਸ਼ੇ 'ਤੇ ਲੱਗ ਜਾਵੇਗੀ ਰੋਕ ? ਪੁਲਿਸ ਦੀ ਮਦਦ ਲਈ ਪਿੰਡਾਂ 'ਚ ਬਣੀਆਂ ਕਮੇਟੀਆਂ


ਕਿਸਾਨ ਆਗੂ ਧਰਮਿੰਦਰ ਪਿਸ਼ੌਰ ਨੇ ਦੱਸਿਆ ਕਿ ਬੈਂਕ ਦੀ ਤਰਫੋਂ 6 ਸਤੰਬਰ ਨੂੰ ਪੀੜਤ ਕਿਸਾਨ ਦੇ ਘਰ ਦਾ ਵਰੰਟ ਕਬਜ਼ਾ ਕਰਨਾ ਸੀ। ਇਸ ਲਈ ਬੈਂਕ ਅਧਿਕਾਰੀ ਅੱਜ 5 ਸਤੰਬਰ ਨੂੰ ਪੀੜਤ ਕਿਸਾਨ ਦਾ ਘਰ ਵਿਹਲਾ ਕਰਾਉਣ ਆ ਗਏ ਸਨ। ਇੱਥੇ ਤੁਹਾਨੂੰ ਦੱਸ ਦਈਏ ਕਿ ਪੀੜਤ ਕਿਸਾਨ ਦੇ ਬੇਟੇ ਜਸਪ੍ਰੀਤ ਬਾਵਾ ਦਾ ਐਸਬੀਆਈ ਬੈਂਕ ਲਹਿਰਾਗਾਗਾ ਵਿੱਚ ਸੇਵਿੰਗ ਅਕਾਊਂਟ ਖੁਲ੍ਹਿਆ ਹੋਇਆ ਹੈ, ਜਿਸ ਵਿਚ ਇਕ ਲੱਖ ਰੁਪਏ ਜਮ੍ਹਾਂ ਸਨ। ਪਰ ਮੌਕੇ 'ਤੇ ਮੈਨੇਜਰ ਕਹਿ ਰਿਹਾ ਹੈ ਕਿ ਮੈਂ ਇਹ ਰਕਮ ਇਨ੍ਹਾਂ ਦੇ ਪਿਤਾ ਦੇ ਖਾਤੇ ਵਿੱਚੋਂ ਕੱਟ ਲਈ ਹੈ। 


ਪਰ ਆਗੂਆਂ ਨੇ ਕਿਹਾ ਕਿ ਜਸਪ੍ਰੀਤ ਬਾਵਾ ਦਾ ਪੈਸਾ ਕਿਉਂ ਕੱਟਿਆ ਗਿਆ ਹੈ। ਇਸ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਘਰ ਵਿਹਲਾ ਕਰਾਉਣ ਆਏ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ। ਬੈਂਕ ਦੇ ਮੁਲਾਜ਼ਮਾਂ ਨੇ ਜਸਪ੍ਰੀਤ ਬਾਵਾ ਦਾ ਪੈਸਾ ਵਾਪਸ ਦੇ ਦਿੱਤਾ ਅਤੇ ਇਹ ਵੀ ਮੰਨਿਆ ਕਿ ਉਹ ਭਲਕੇ ਵਾਰੰਟ ਕਬਜ਼ਾ ਲੈਣ ਨਹੀਂ ਆਉਣਗੇ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Punjab News: ਸੀਐਮ ਮਾਨ ਵੱਲੋਂ ਸਰਕਾਰੀ ਸਕੂਲਾਂ 'ਚ 1,000 ਨਵੇਂ ਕਲਾਸ ਰੂਮ ਬਣਾਉਣ ਤੇ 10,000 ਦੀ ਮੁਰੰਮਤ ਦਾ ਐਲਾਨ