ਕੋਲਿਆਂਵਾਲੀ ਨੂੰ ਜੇਲ੍ਹ 'ਚ ਬਵਾਸੀਰ, ਅਦਾਲਤ ਤੋਂ ਮੰਗੀ ਇਲਾਜ ਦੀ ਆਗਿਆ
ਏਬੀਪੀ ਸਾਂਝਾ | 30 Jan 2019 01:17 PM (IST)
ਫ਼ਾਈਲ ਤਸਵੀਰ
ਚੰਡੀਗੜ੍ਹ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮਾਂ ਹੇਠ ਨਾਭਾ ਦੀ ਜੇਲ੍ਹ ਵਿੱਚ ਬੰਦ ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਬਵਾਸੀਰ ਦੀ ਸ਼ਿਕਾਇਤ ਹੋਣ ਦੀ ਖ਼ਬਰ ਹੈ। ਕੋਲਿਆਂਵਾਲੀ ਨੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਉਣ ਅਦਾਲਤ ਤੋਂ ਆਗਿਆ ਵੀ ਮੰਗੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਆਪ੍ਰੇਸ਼ਨ ਕਰਵਾਉਣ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਹੈ। ਨਾਭਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ 'ਚ ਬੰਦ ਕੋਲਿਆਂਵਾਲੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਚੱਲਦੀ ਆ ਰਹੀ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਕੋਲਿਆਂਵਾਲੀ ਨੂੰ ਬਵਾਸੀਰ ਹੋ ਗਈ ਹੈ ਅਤੇ ਅਦਾਲਤ ਨੂੰ ਹਿਰਾਸਤ 'ਚੋਂ ਛੁੱਟੀ ਲਈ ਬਿਨੈ ਕੀਤਾ ਹੈ ਤਾਂ ਜੋ ਆਪਣਾ ਇਲਾਜ ਕਰਵਾ ਸਕਣ।