Hoshiarpur News : 31 ਹਜਾਰ ਰੁਪਏ ਕਿਲੋ ਮਿਲਣ ਵਾਲਾ ਕੋਰੀਅਨ ਨਮਕ ਹੁਣ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਤਿਆਰ ਹੋ ਕੇ ਸਿਰਫ 1200 ਰੁਪਏ ਕਿਲੋ ਵਿੱਚ ਮਿਲੇਗਾ। ਵਿਭਾਗ ਅਤੇ ਸਥਾਨਕ ਐਨ.ਜੀ.ਓਜ਼ ਨੇ ਮਿਲ ਕੇ ਇਸ ਨਮਕ ਨੂੰ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਜਲਦੀ ਹੀ ਇਹ ਨਮਕ ਹੁਸ਼ਿਆਰਪੁਰ ਅਤੇ ਤਲਵਾੜਾ ਵਿੱਚ ਜੰਗਲਾਤ ਵਿਭਾਗ ਦੀਆਂ ਦੁਕਾਨਾਂ ਰਾਹੀਂ ਖਰੀਦਿਆ ਜਾਵੇਗਾ। 



ਕੋਰੀਅਨ ਨਮਕ ਜੋ ਪਹਿਲਾਂ ਅੰਤਰਰਾਸ਼ਟਰੀ ਬਜ਼ਾਰ ਵਿੱਚ 30 ਤੋਂ 31 ਹਜ਼ਾਰ ਰੁਪਏ ਕਿਲੋ ਮਿਲਦਾ ਸੀ ਅਤੇ ਹਰ ਵਿਅਕਤੀ ਲਈ ਇਸਨੂੰ ਖਰੀਦਣਾ ਔਖਾ ਸੀ। ਹੁਣ ਇਹ ਨਮਕ ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਦੇ ਆਊਟਲੈਟ ਕਾਊਂਟਰ 'ਤੇ ਮਿਲੇਗਾ। ਜਿਸ ਦੀ ਕੀਮਤ ਹੁਣ ਸਿਰਫ 1200 ਰੁਪਏ ਕਿਲੋ ਹੋਵੇਗੀ। ਕੋਰੀਅਨ ਬਾਂਸ ਨਮਕ ਤਿਆਰ ਕਰਨਾ ਬਹੁਤ ਹੀ ਗੁੰਝਲਦਾਰ ਕੰਮ ਹੈ, ਜਿਸ ਕਾਰਨ ਕੁਝ ਉਤਪਾਦਕ ਕੰਪਨੀਆਂ ਇਸ ਨਮਕ ਨੂੰ ਤਿਆਰ ਕਰਕੇ ਮਹਿੰਗੇ ਭਾਅ 'ਤੇ ਵੇਚਦੀਆਂ ਹਨ ਪਰ ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਪਿੰਡ ਬਟੋਲੀ ਵਿੱਚ ਇਹ ਨਮਕ ਇੱਕ ਐਨਜੀਓ ਦੇ ਮਾਧਿਅਮ ਨਾਲ ਤਿਆਰ ਕੀਤਾ ਜਾ ਰਿਹਾ ਹੈ।ਜਿਸਦੀ ਟੈਸਟਿੰਗ ਸਫਲ ਰਹਿਣ ਤੋਂ ਬਾਅਦ ਹੁਣ ਜਲਦੀ ਹੀ ਇਸ ਨੂੰ ਹੁਸ਼ਿਆਰਪੁਰ ਜੰਗਲਾਤ ਵਿਭਾਗ ਦੇ ਆਊਟਲੈੱਟ ਕਾਊਂਟਰ ਜ਼ਰੀਏ ਵੇਚਿਆ ਜਾਵੇਗਾ।

 

ਜਾਣਕਾਰੀ ਦਿੰਦਿਆਂ ਪੰਜਾਬ ਜੰਗਲਾਤ ਵਿਭਾਗ ਉੱਤਰੀ ਖੇਤਰ ਵਿੱਚ ਤਾਇਨਾਤ ਕੰਜ਼ਰਵੇਟਰ ਡਾ: ਸੰਜੀਵ ਤਿਵਾੜੀ ਨੇ ਦੱਸਿਆ ਕਿ ਦੁਨੀਆਂ ਵਿੱਚ ਅਮੀਥਿਸਟ ਬਾਂਸ ਨਮਕ ਸਭ ਤੋਂ ਕੀਮਤੀ ਹੈ ਅਤੇ ਇਸਨੂੰ ਬਾਂਸ ਵਿੱਚ ਭਰ ਕੇ ਬਣਾਇਆ ਜਾਂਦਾ ਹੈ। ਹੁਸ਼ਿਆਰਪੁਰ ਦੇ ਕੰਢੀ ਇਲਾਕੇ 'ਚ ਪਾਏ ਜਾਣ ਵਾਲੇ ਬਾਂਸ ਦੀ ਗੁਣਵੱਤਾ ਨੂੰ ਦੇਖਦੇ ਹੋਏ ਹੁਣ ਸੈਲਫ ਹੈਲਪ ਗਰੁੱਪ ਨੂੰ ਗਠਿਤ ਕਰਕੇ ਹੁਣ ਲੋਕਾਂ ਦੀ ਰਸੋਈ ਤੱਕ ਪਹੁੰਚਾਇਆ ਜਾਵੇਗਾ। ਜਿਸ ਦਾ ਸਫਲ ਟੈਸਟ ਹੋ ਚੁੱਕਾ ਹੈ ਅਤੇ ਹੁਣ ਦੁਨੀਆ ਦਾ ਸਭ ਤੋਂ ਸ਼ੁੱਧ ਨਮਕ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਵੇਗਾ। 

 

ਜਿਸ ਨਾਲ ਕੰਢੀ ਖੇਤਰ 'ਚ ਰੋਜ਼ਗਾਰ ਦੇ ਸਾਧਨ ਉਪਲਬਧ ਹੋਣਗੇ ਅਤੇ ਇਹ ਨਮਕ ਵੀ ਦਵਾਈ ਦੇ ਰੂਪ 'ਚ ਕੰਮ ਕਰੇਗਾ। ਇਸ ਦਾ ਜੋ ਰੋਅ ਮਿਟੀਅਲ ਹੈ , ਉਹ ਗੁਜਰਾਤ ਤੋਂ ਖਰੀਦਿਆ ਜਾਵੇਗਾ ,ਜਿਸ ਨੂੰ ਬਾਅਦ ਵਿੱਚ ਇੱਥੇ ਸੈਲਫ ਹੈਲਪ ਗਰੁੱਪ ਦੀ ਮਦਦ ਨਾਲ ਪ੍ਰੋਸੈਸ ਕੀਤਾ ਜਾਵੇਗਾ। ਓਥੇ ਹੀ ਸਵੈ ਹੈਲਪ ਗਰੁੱਪ ਦੇ ਸੰਚਾਲਕ ਵਿਨੀਤ ਰਾਣਾ ਦਾ ਕਹਿਣਾ ਹੈ ਕਿ ਡੂੰਘੇ ਪਾਣੀ 'ਚੋਂ ਨਿਕਲਣ ਵਾਲੇ ਨਮਕ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨੂੰ ਪ੍ਰੋਸੈਸਿੰਗ ਕਰਕੇ ਉਸਦੀ ਮਾਤਰਾ ਨੂੰ ਘੱਟ ਕੀਤਾ ਜਾਵੇਗਾ। ਓਥੇ ਹੀ 73 ਕਿਸਮ ਦੇ ਜੋ ਮਿਨਰਲ ਹੈ ,ਉਸਨੂੰ ਵੀ ਬਾਂਸ ਪ੍ਰੋਸੈਸਿੰਗ ਦੀ ਮਦਦ ਨਾਲ ਸੰਭਾਲਿਆ ਜਾਂਦਾ ਹੈ, ਜਿਨ੍ਹਾਂ ਦਾ ਪੀ.ਐਚ. ਲੇਬਲ 8.3 ਤੋਂ 8.5 ਤੱਕ ਰਹਿੰਦਾ ਹੈ।