ਬਰਨਾਲਾ : ਅੱਜ ਦੇ ਸਮੇਂ ਵਿੱਚ ਲੜਕਾ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ ਹੈ। ਲੜਕੀਆਂ ਅੱਜ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਲੜਕੀਆਂ ਮਾਪਿਆਂ ਦਾ ਲੜਕਿਆਂ ਨਾਲੋਂ ਵੱਧ ਨਾਮ ਰੌਸ਼ਨ ਕਰਦੀਆਂ ਹਨ। ਲੜਕੀਆਂ ਹਰ ਖੇਤਰ 'ਚ ਅੱਗੇ ਜਾ ਰਹੀਆਂ ਹਨ ਅਤੇ ਕਈ ਲੜਕੀਆਂ ਨੇ ਭਾਰਤ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਵਰਲਡ ਰਿਕਾਰਡ ਬਣਾਇਆ ਹੈ।
ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਆਂਗਣਵਾੜੀ ਵਰਕਰ ਦੀ ਲੜਕੀ ਕੁਲਵੀਰ ਕੌਰ ਪਾਇਲਟ ਬਣ ਗਈ ਹੈ। ਜਿਸ ਤੋਂ ਖੁਸ਼ ਹੋ ਕੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੁਲਵੀਰ ਕੌਰ ਦੀ ਹੌਸਲਾ ਅਫਜਾਈ ਲਈ 5 ਲੱਖ 80 ਹਜ਼ਾਰ ਰੁਪਏ ਦਾ ਚੈੱਕ ਵਜ਼ੀਫੇ ਵਜੋਂ ਭੇਟ ਕੀਤਾ। ਕੁਲਵੀਰ ਕੌਰ ਨੂੰ ਆਪਣਾ ਕੋਰਸ ਪੂਰਾ ਕਰਨ ਲਈ 5 ਲੱਖ 80 ਹਜ਼ਾਰ ਰੁਪਏ ਦੀ ਇਹ ਪਹਿਲੀ ਸਕਾਲਰਸ਼ਿਪ ਰਾਸ਼ੀ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਭੇਟ ਕੀਤੀ ਗਈ ਹੈ।
ਕੁਲਵੀਰ ਕੌਰ ਨੇ ਦੱਸਿਆ ਕਿ ਉਸ ਨੇ ਉਡਾਣ ਪੂਰੀ ਕਰ ਲਈ ਹੈ। ਉਡਾਣ ਪੂਰੀ ਕਰਨ ਤੋਂ ਬਾਅਦ ਉਹ ਕਮਰਸ਼ੀਅਲ ਪਾਇਲਟ ਬਣ ਜਾਵੇਗੀ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਛੋਟਾ ਕਿਸਾਨ ਹੈ ਅਤੇ ਮਾਂ ਆਂਗਣਵਾੜੀ ਵਰਕਰ ਹੈ, ਜਿਸ ਨੂੰ ਥੋੜ੍ਹੀ ਜਿਹੀ ਤਨਖਾਹ ਮਿਲਦੀ ਹੈ। ਉਨ੍ਹਾਂ ਨੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਇਲਟ ਬਣਨਾ ਉਨ੍ਹਾਂ ਦਾ ਸੁਪਨਾ ਸੀ, ਜੋ ਪੂਰਾ ਹੋ ਗਿਆ ਹੈ।
ਉਨ੍ਹਾਂ ਸੂਬੇ ਦੇ ਹੋਰਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਰੰਗਲਾ ਪੰਜਾਬ ਨਾ ਛੱਡਣ, ਸਗੋਂ ਦਿੱਤੇ ਜਾ ਰਹੇ ਫੰਡਾਂ ਨਾਲ ਇੱਥੇ ਹੀ ਰਹਿ ਕੇ ਕੋਰਸ ਕਰਨ ਅਤੇ ਆਪਣਾ ਭਵਿੱਖ ਬਣਾਉਣ। ਦੱਸ ਦੇਈਏ ਕਿ ਇਸ ਫੰਡ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤੀ ਸੀ, ਜੋ ਇਸ ਦੇ ਚੇਅਰਮੈਨ ਹਨ, ਜਦਕਿ ਬਰਨਾਲਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਇਸ ਫੰਡ ਦੇ ਡਿਪਟੀ ਚੇਅਰਮੈਨ ਹਨ।

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।