ਨਵੀਂ ਦਿੱਲੀ: ਲਾਲ ਕਿਲ੍ਹੇ ਦੀ ਹਿੰਸਾ ਦਾ ਆਰੋਪੀ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੇ 23 ਫਰਵਰੀ ਨੂੰ ਬਠਿੰਡਾ ਵਿੱਚ ਇੱਕ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਦੀਪ ਸਿੱਧੂ ਤੋਂ ਬਾਅਦ ਗਣਤੰਤਰ ਦਿਵਸ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਣਾ ਸਭ ਤੋਂ ਵੱਡਾ ਮੁਲਜ਼ਮ ਮਨਿਆ ਜਾ ਰਿਹਾ ਹੈ। ਲੱਖਾ ਸਿਧਾਣਾ ਨੇ ਪੰਜਾਬ ਦੇ ਨੌਜਵਾਨਾਂ ਨਾਲ 23 ਫਰਵਰੀ ਨੂੰ ਬਠਿੰਡਾ ਵਿਖੇ ਇਕੱਠੇ ਹੋਣ ਦਾ ਐਲਾਨ ਕੀਤਾ ਹੈ।


ਲੱਖਾ ਸਿਧਾਣਾ ਨੇ ਕਿਹਾ, "23 ਫਰਵਰੀ ਨੂੰ ਲੱਖਾਂ ਦੀ ਗਿਣਤੀ ਵਿੱਚ ਇਕੱਠ ਕੀਤਾ ਜਾਣਾ ਚਾਹੀਦਾ ਹੈ।ਮੇਰੇ ਭਰਾਵੋ ਵੱਡੀ ਗਿਣਤੀ ਵਿੱਚ ਆਓ। ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਵਿਖੇ ਆਓ, ਇੱਥੇ ਹੀ ਪ੍ਰਦਰਸ਼ਨ ਹੋਏਗਾ।ਮੇਰੇ ਭਰਾਵੋ, ਵੱਡੀ ਗਿਣਤੀ ਵਿੱਚ ਸ਼ਾਮਲ ਹੋਵੋ ਤਾਂ ਕਿ ਪਤਾ ਲਗ ਸਕੇ ਕਿ ਅਸੀਂ ਕਿਸਾਨ ਅੰਦੋਲਨ ਦੇ ਨਾਲ ਹਾਂ।"




ਦਿੱਲੀ ਪੁਲਿਸ ਨੇ ਲੱਖਾ ਨੂੰ ਦੇਸ਼ ਧ੍ਰੋਹ ਅਤੇ ਡਕੈਤੀ ਵਰਗੀਆਂ ਗੰਭੀਰ ਧਾਰਾਵਾਂ ਵਿੱਚ ਨਾਮਜ਼ਦ ਕੀਤਾ ਹੈ। ਲੱਖਾ ਸਿਧਾਣਾ 'ਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ।ਫਿਲਹਾਲ ਉਹ ਫੇਸਬੁੱਕ 'ਤੇ ਐਕਟਿਵ ਹੈ ਅਤੇ ਪੋਸਟ ਕਰਦਾ ਰਹਿੰਦਾ ਹੈ।