Land Acquisition in Punjab: ਪੰਜਾਬ ਵਿੱਚ ਵੱਡੇ ਪੱਧਰ ਉਪਰ ਜ਼ਮੀਨ ਐਕਵਾਇਰ ਹੋਏਗੀ। ਇਸ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਜ਼ਮੀਨ ਸਸਤੇ ਘਰ ਮੁਹੱਈਆ ਕਰਨ ਲਈ ਐਕਵਾਇਰ ਕੀਤੀ ਜਾ ਰਹੀ ਹੈ। ਇਸ ਲਈ ਸੂਬਾ ਸਰਕਾਰ ਨੇ ਲਗਪਗ 19 ਥਾਵਾਂ 'ਤੇ ਅਰਬਨ ਅਸਟੇਟ ਵਿਕਸਤ ਕਰਨ ਦੀ ਤਿਆਰੀ ਕੀਤੀ ਹੈ। ਬੇਸ਼ੱਕ ਕਿਸਾਨ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਹਨ ਪਰ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਤਹਿਤ ਹੀ ਜ਼ਮੀਨ ਲੈਣ ਦਾ ਫੈਸਲਾ ਕੀਤਾ ਹੈ। 

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੁਆਰਾ ਅਰਬਨ ਅਸਟੇਟ ਵਿਕਸਤ ਕੀਤੇ ਜਾਣੇ ਹਨ। ਉਨ੍ਹਾਂ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਪੁੱਡਾ ਦੇ ਵੱਖ-ਵੱਖ ਅਧਿਕਾਰੀਆਂ ਦੀ ਹੋਵੇਗੀ। ਇਹ ਖੇਤਰ ਜਿਸ ਅਥਾਰਟੀ ਅਧੀਨ ਆਵੇਗਾ, ਉਹ ਇਸ ਦਾ ਵਿਕਾਸ ਕਰੇਗੀ। ਇਸ ਸਮੇਂ ਦੌਰਾਨ ਪਟਿਆਲਾ ਵਿੱਚ 1150 ਏਕੜ, ਸੰਗਰੂਰ ਵਿੱਚ 568 ਏਕੜ, ਬਰਨਾਲਾ ਵਿੱਚ 317 ਏਕੜ ਵਿੱਚ ਅਰਬਨ ਅਸਟੇਟ ਬਣਾਏ ਜਾਣਗੇ। ਪਟਿਆਲਾ ਵਿਕਾਸ ਅਥਾਰਟੀ ਇਸ ਨੂੰ ਵਿਕਸਤ ਕਰੇਗੀ। ਸਰਕਾਰ ਦੁਆਰਾ ਇਹ ਅਰਬਨ ਅਸਟੇਟ ਜਿੱਥੇ ਸਥਾਪਤ ਕੀਤੀ ਜਾਣੀ ਹੈ, ਉੱਥੇ ਲੋਕਾਂ ਨੂੰ ਲੈਂਡ ਪੂਲਿੰਗ ਵਿਕਲਪ ਦਿੱਤਾ ਜਾਵੇਗਾ। 

ਇਸੇ ਤਰ੍ਹਾਂ ਬਠਿੰਡਾ ਵਿੱਚ 848 ਏਕੜ, ਮਾਨਸਾ 212 ਏਕੜ, ਮੋਗਾ 542 ਏਕੜ, ਫਿਰੋਜ਼ਪੁਰ 313 ਏਕੜ, ਨਵਾਂਸ਼ਹਿਰ 383 ਏਕੜ, ਜਲੰਧਰ 1000 ਏਕੜ, ਹੁਸ਼ਿਆਰਪੁਰ 550 ਏਕੜ, ਸੁਲਤਾਨਪੁਰ ਲੋਧੀ 70 ਏਕੜ, ਕਪੂਰਥਲਾ 150 ਏਕੜ, ਫਗਵਾੜਾ 200 ਏਕੜ, ਨਕੋਦਰ 200 ਏਕੜ, ਅੰਮ੍ਰਿਤਸਰ 4464 ਏਕੜ, ਗੁਰਦਾਸਪੁਰ 80 ਏਕੜ, ਬਟਾਲਾ 160 ਏਕੜ, ਤਰਨ ਤਾਰਨ 97 ਏਕੜ ਤੇ ਪਠਾਨਕੋਟ 1000 ਏਕੜ ਵਿੱਚ ਅਰਬਨ ਅਸਟੇਟ ਵਿਕਸਤ ਕੀਤੀ ਜਾਵੇਗੀ।

ਲੈਂਡ ਪੂਲਿੰਗ ਨਾਲ ਇਸ ਤਰ੍ਹਾਂ ਕਿਸਾਨਾਂ ਨੂੰ ਹੋਵੇਗਾ ਲਾਭ 

ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਦੇਣ ਵਾਲੇ ਕਿਸਾਨਾਂ ਤੇ ਜ਼ਮੀਨ ਮਾਲਕਾਂ ਨੂੰ ਤਿੰਨ ਸਾਲਾਂ ਲਈ 30,000 ਰੁਪਏ ਦਾ ਗੁਜ਼ਾਰਾ ਤੇ ਸਹੂਲਤ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਇਸ ਤਰੀਕੇ ਨਾਲ ਭੁਗਤਾਨ ਕੀਤਾ ਜਾਵੇਗਾ।

8 ਕਨਾਲ ਜ਼ਮੀਨ ਬਦਲੇ 1000 ਵਰਗ ਗਜ਼ ਰਿਹਾਇਸ਼ੀ ਤੇ 200 ਵਰਗ ਗਜ਼ ਕਮਰਸ਼ੀਅਲ ਪਲਾਟ

7 ਕਨਾਲ ਜ਼ਮੀਨ ਬਦਲੇ 950 ਵਰਗ ਗਜ਼ ਰਿਹਾਇਸ਼ੀ ਤੇ 100 ਵਰਗ ਗਜ਼ ਕਮਰਸ਼ੀਅਲ ਪਲਾਟ

6 ਕਨਾਲ ਜ਼ਮੀਨ ਬਦਲੇ 800 ਵਰਗ ਗਜ਼ ਰਿਹਾਇਸ਼ੀ ਤੇ 100 ਵਰਗ ਗਜ਼ ਕਮਰਸ਼ੀਅਲ ਪਲਾਟ

5 ਕਨਾਲ ਜ਼ਮੀਨ ਬਦਲੇ 650 ਵਰਗ ਗਜ਼ ਰਿਹਾਇਸ਼ੀ ਤੇ 100 ਵਰਗ ਗਜ਼ ਕਮਰਸ਼ੀਅਲ ਪਲਾਟ

4 ਕਨਾਲ ਜ਼ਮੀਨ ਬਦਲੇ 500 ਵਰਗ ਗਜ਼ ਰਿਹਾਇਸ਼ੀ ਤੇ 100 ਵਰਗ ਗਜ਼ ਕਮਰਸ਼ੀਅਲ ਪਲਾਟ

3 ਕਨਾਲ ਬਦਲੇ 450 ਵਰਗ ਗਜ਼ ਪਲਾਟ

2 ਕਨਾਲ ਬਦਲੇ 300 ਵਰਗ ਗਜ਼ ਪਲਾਟ

1 ਕਨਾਲ ਬਦਲੇ 150 ਵਰਗ ਗਜ਼ ਪਲਾਟ

9.0 ਏਕੜ ਗਰੁੱਪ ਹਾਊਸਿੰਗ ਲਈ 3.00 ਏਕੜ ਜ਼ਮੀਨ