Punjab News: ਤਰਨਤਾਰਨ ਦੇ ਪਿੰਡ ਭੱਗੂਪੁਰ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਘਰ ਦਾ ਲੈਂਟਰ ਅਚਾਨਕ ਡਿੱਗ ਗਿਆ। ਇਸ ਨਾਲ ਦਰਦਨਾਕ ਹਾਦਸਾ ਵਾਪਰ ਗਿਆ।

Continues below advertisement

ਦੱਸ ਦਈਏ ਕਿ ਲੈਂਟਰ ਪਾਉਣ ਵੇਲੇ ਅਚਾਨਕ ਗਾਡਰ ਖਿਸਕ ਗਿਆ, ਜਿਸ ਕਰਕੇ ਤਿੰਨ ਮਜ਼ਦੂਰ ਲੈਂਟਰ ਦੇ ਥੱਲ੍ਹੇ ਆ ਗਏ, ਜਿਸ ਨਾਲ ਹੜਕੰਪ ਮੱਚ ਗਿਆ।

Continues below advertisement

ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਘਰ ਦਾ ਲੈਂਟਰ ਪਾਇਆ ਜਾ ਰਿਹਾ ਸੀ। ਹਾਦਸੇ ਵਿੱਚ ਇੱਕ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਦੂਜਿਆਂ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ ਮਜ਼ਦੂਰਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ।