ਗਨਦੀਪ ਸ਼ਰਮਾ


ਅੰਮ੍ਰਿਤਸਰ: ਪੰਜਾਬ 'ਚ ਪੂਰੇ ਇੱਕ ਸਾਲ ਬਾਅਦ ਕੋਰੋਨਾ ਦੀ ਦੂਜੀ ਲਹਿਰ ਨੇ ਮੁੜ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਪੰਜਾਬ ਸਰਕਾਰ ਨੇ ਪਿਛਲੇ ਸਾਲ ਵਾਂਗ ਸਖ਼ਤੀ ਵਰਤਣੀ ਸ਼ੁਰੂ ਕਰਦਿਆਂ ਰਾਤ ਦਾ ਕਰਫਿਊ ਲਾ ਦਿੱਤਾ ਹੈ। ਇਸ ਦੇ ਨਾਲ ਹੀ ਦਿਨ ਦੇ ਸਮੇਂ ਵੀ ਸਰਕਾਰ ਵੱਲੋਂ ਕਾਫ਼ੀ ਸਖ਼ਤੀ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਨੂੰ ਕਿਸੇ ਤਰ੍ਹਾਂ ਠੱਲ੍ਹ ਪਾਈ ਜਾ ਸਕੇ। ਇਸ ਸਭ ਦੇ ਮੱਦੇਨੜਰ ਮੁੜ ਤੋਂ ਉਹੀ ਹਾਲਾਤ ਤੇ ਤਸਵੀਰਾਂ ਕੁਝ ਥਾਂਵਾਂ 'ਤੇ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ ਜੋ ਪਿਛਲੇ ਸਾਲ ਸਾਹਮਣੇ ਆਈਆਂ ਸੀ।


ਇਨ੍ਹਾਂ ਵਿੱਚੋਂ ਹੀ ਇੱਕ ਥਾਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਹੈ ਜਿੱਥੇ ਪਿਛਲੇ ਸਾਲ ਕਰਫਿਊ/ਲੌਕਡਾਊਨ ਲੱਗਣ ਕਾਰਨ ਨਸ਼ਾ ਛੱਡਣ ਦੇ ਇਛੁੱਕ ਮਰੀਜ਼ਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸੀ। ਇਹ ਹਾਲਾਤ ਇਸ ਵਾਰ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿੱਥੇ ਸ਼ੁੱਕਰਵਾਰ ਦਵਾਈ ਲੈਣ ਲਈ ਵੱਡੀ ਗਿਣਤੀ 'ਚ ਮਰੀਜ਼ ਪੁੱਜੇ। ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਦੇ ਬਾਹਰ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਲੰਬੀਆਂ ਕਤਾਰਾਂ ਲੱਗੀਆਂ।


ਕੋਰੋਨਾ ਦੇ ਕਾਰਨ ਡਾਕਟਰੀ ਅਮਲੇ ਵੱਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਭਾਰੀ ਭੀੜ ਕਾਰਨ ਅਣਗੋਲੀਆਂ ਗਈਆਂ। ਕੁਝ ਮਰੀਜਾਂ ਨੇ ਮਾਸਕ ਪਹਿਨੇ ਸੀ ਤੇ ਕੁਝ ਨੇ ਨਹੀਂ। ਇਸ ਤਰ੍ਹਾਂ ਸ਼ੋਸ਼ਲ ਡਿਸਟੈਂਸਿੰਗ ਵੀ ਇੱਕ ਪਾਸੇ ਹੀ ਰਹੀ ਗਈ ਤੇ ਮਰੀਜ 'ਤੇ ਮਰੀਜ ਚੜ੍ਹਿਆ ਦਿਖਾਈ ਦਿੱਤਾ। ਇਸ ਬਾਰੇ ਜਦੋਂ ਮਰੀਜਾਂ ਨਾਲ ਗੱਲਬਾਤ ਕੀਤੀ ਤਾਂ ਇੱਥੇ ਭੀੜ ਵਧਣ ਦਾ ਕਾਰਨ ਕੋਰੋਨਾ ਕਾਰਨ ਬਣੇ ਹਾਲਾਤ ਹੀ ਸਾਹਮਣੇ ਆਏ।


ਵੱਖ-ਵੱਖ ਮਰੀਜਾਂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੋਵਿਡ ਦੇ ਕਾਰਨ ਜ਼ਿਲ੍ਹੇ ਦੇ ਸਾਰੇ ਓਟ ਕੇਂਦਰਾਂ (ਜੋ ਵੱਖ ਵੱਖ ਸਬ ਡਵੀਜਨਾਂ 'ਚ ਕਰੀਬ 10 ਹਨ) ਨੇ ਰੋਜਾਨਾ ਦੀ ਬਜਾਏ ਇਕੱਠੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਦੇ ਲਈ ਜ਼ਿਲ੍ਹਾ ਪ੍ਰਮੁੱਖ ਨੂੰ ਕੇਂਦਰ ਦੇ ਡਾਕਟਰਾਂ ਤੋਂ ਲਿਖਤ ਇਜਾਜ਼ਤ ਚਾਹੀਦੀ ਹੁੰਦੀ ਹੈ ਤੇ ਇਹ ਇਜਾਜ਼ਤ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛਡਾਊ ਕੇਂਦਰ ਤੋਂ ਹੀ ਮਿਲਦੀ ਹੈ। ਇਸ ਕਰਕੇ ਸਭ ਮਰੀਜ ਇੱਥੇ ਆਏ। ਨਾਲ ਹੀ ਦੂਜਾ ਕਾਰਨ ਹੇ ਕੋਰੋਨਾ ਕਰਕੇ ਸਰਕਾਰ ਵਲੋਂ ਕੀਤੀ ਜਾ ਰਹੀ ਮੁੜ ਸਖ਼ਤੀ ਜਿਸ ਦਾ ਮਰੀਜ਼ਾਂ ਨੂੰ ਹੋਰ ਵੱਧਣ ਦਾ ਜਰ ਵੀ ਹੈ।


ਇਸ ਤੋਂ ਇਲਾਵਾ ਪਿਛਲੇ ਦੋ ਦਿਨ ਛੁੱਟੀ ਹੋਣ ਕਰਕੇ ਮਰੀਜ਼ ਜ਼ਿਆਦਾ ਇਕੱਠੇ ਹੋ ਗਏ। ਕੁਝ ਮਰੀਜਾਂ ਨੇ ਦੱਸਿਆ ਕਿ ਉਨਾਂ ਨੂੰ ਦਵਾਈ ਲੈਣ ਲਈ ਕਾਫੀ ਖੱਜਲ ਹੋਣਾ ਪੈਂਦਾ ਹੈ। ਵਾਰ-ਵਾਰ ਗੇੜ੍ਹੇ ਮਾਰਨੇ ਪੈਂਦੇ ਹਨ ਤੇ ਡਾਕਟਰਾਂ ਦੀ ਗਿਣਤੀ ਘੱਟ ਹੋਣ ਕਾਰਨ ਵੀ ਜ਼ਿਆਦਾ ਦੇਰ ਲੱਗਣ ਕਾਰਨ ਭੀੜ ਵੱਧਦੀ ਹੈ। ਕੁਝ ਮਰੀਜਾਂ ਨੇ ਇਹ ਵੀ ਕਿਹਾ ਡਾਕਟਰ ਹਫਤੇ ਤਿੰਨ ਹੀ ਬੈਠਦੇ ਹਨ ਜਿਸ ਕਾਰਣ ਵੀ ਮਰੀਜ਼ ਅਗਲੇ ਦਿਨ ਵਧ ਜਾਂਦੇ ਹਨ।


ਇਸ ਬਾਰੇ ਜਦੋਂ ਸਵਾਮੀ ਵਿਵੇਕਾਨੰਦ ਸਰਕਾਰੀ ਨਸ਼ਾ ਛੁਡਾਊ ਮੁੜ ਵਸੇਬਾ ਕੇੰਦਰ ਦੀ ਮੈਡੀਕਲ ਅਫਸਰ (ਐਮਓ) ਡਾ. ਚਰਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਮਰੀਜਾਂ ਗਿਣਤੀ ਵਧਣ ਦੇ ਕਈ ਕਾਰਨ ਹਨ ਪਰ ਅਸਲ ਕਾਰਨ ਕੋਰੋਨਾ ਕਾਰਨ ਬਣਦੇ ਹਾਲਾਤ ਹਨ। ਪਿਛਲੇ ਸਾਲ ਵੀ ਕੋਰੋਨਾ ਕਾਰਨ ਲੱਗੇ ਕਰਫਿਊ 'ਚ ਇੱਥੇ ਮਰੀਜਾਂ ਦੀ ਗਿਣਤੀ ਦੁਗਣੀ ਹੋ ਗਈ ਸੀ।


ਡਾ. ਚਰਨਜੀਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਓਟ ਕੇਂਦਰਾਂ ਦੇ ਮਰੀਜਾਂ ਨੂੰ ਦਵਾਈ ਲਿਖਵਾਉਣ ਲਈ ਅੰਮ੍ਰਿਤਸਰ ਆਉਣਾ ਪੈਂਦੇ। ਐਸਐਮਓ ਮੁਤਾਬਕ ਕੋਵਿਡ ਕਾਰਨ ਲੋਕਾਂ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ ਤੇ ਇਸ ਕਰਕੇ ਪੈਸਿਆਂ ਦੀ ਘਾਟ ਕਾਰਨ ਲੋਕ ਨਿੱਜੀ ਹਸਪਤਾਲਾਂ ਤੋਂ ਦਵਾਈ ਨਹੀਂ ਲੈ ਸਕਦੇ ਤੇ ਇੱਥੇ ਭੀੜ ਵਧ ਜਾਂਦੀ ਹੈ। ਉਨਾਂ ਇਹ ਵੀ ਮੰਨਿਆ ਕਿ ਡਾਕਟਰਾਂ ਦੀ ਘਾਟ ਦਾ ਅਸਰ ਵੀ ਮਰੀਜ਼ਾਂ ਦੀ ਭੀੜ 'ਤੇ ਪੈਂਦਾ ਹੈ।


ਇਹ ਵੀ ਪੜ੍ਹੋ: Best Split AC: ਸਾਲ 2021 ਦੇ ਸਸਤੇ ਤੇ ਦਮਦਾਰ ਏਸੀ, ਬਿਜਲੀ ਦੀ ਵੀ ਬੱਚਤ, ਹੈਵੀ ਡਿਸਕਾਊਂਟ ਦਾ ਉਠਾਓ ਲਾਭ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904