Punjab Breaking News Live 14 May: ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ, ਪੰਜਾਬ 'ਚ ਹੀਟ ਵੇਵ ਅਲਰਟ, ਮੁੜ ਫਸ ਗਏ ਸਾਬਕਾ ਸੀਐਮ ਚੰਨੀ, ਡੀਜੀਪੀ ਨੂੰ ਕਾਰਵਾਈ ਕਰਨ ਦੇ ਹੁਕਮ

Punjab Breaking News Live 14 May: ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ, ਪੰਜਾਬ 'ਚ ਹੀਟ ਵੇਵ ਅਲਰਟ, ਮੁੜ ਫਸ ਗਏ ਸਾਬਕਾ ਸੀਐਮ ਚੰਨੀ, ਡੀਜੀਪੀ ਨੂੰ ਕਾਰਵਾਈ ਕਰਨ ਦੇ ਹੁਕਮ

ABP Sanjha Last Updated: 14 May 2024 12:50 PM

ਪਿਛੋਕੜ

Punjab Breaking News Live 14 May: ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਯਾਨੀ ਮੰਗਲਵਾਰ ਆਖਰੀ ਦਿਨ ਹੈ। ਕਾਗਜ਼ ਦਾਖਲ ਕਰਨ ਦਾ ਸਮਾਂ 7 ਮਈ ਤੋਂ ਸ਼ੁਰੂ...More

Jalandhar News: ਮੋਟਰਸਾਇਕਲ 'ਤੇ ਜਾ ਰਹੇ ਜੋੜੇ ਨਾਲ ਲੁੱਟ, ਸੋਨੇ ਦੀ ਚੈਨ ਖੋਹ ਲੁਟੇਰੇ ਹੋਏ ਹਵਾ

Jalandhar News: ਜਲੰਧਰ 'ਚ ਬਾਈਕ ਸਵਾਰ ਲੁਟੇਰੇ ਇੱਕ ਔਰਤ ਦੀ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ। ਘਟਨਾ ਦੇ ਸਮੇਂ ਔਰਤ ਆਪਣੇ ਪਤੀ ਨਾਲ ਬਾਈਕ 'ਤੇ ਸਵਾਰ ਸੀ ਪਰ ਪਿੱਛੇ ਤੋਂ ਆਏ ਲੁਟੇਰਿਆਂ ਨੇ ਉਸ ਦੇ ਗਲੇ 'ਚੋਂ ਸੋਨੇ ਦੀ ਚੈਨ ਝਪਟ ਲਈ ਅਤੇ ਫਰਾਰ ਹੋ ਗਏ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।ਪੀੜਤ ਔਰਤ ਬਾਈਕ ਤੋਂ ਡਿੱਗ ਕੇ ਵਾਲ-ਵਾਲ ਬਚ ਗਈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨਕਦੌਰ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੀੜਤ ਰਜਨੀ ਵਾਸੀ ਮਹਿਤਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੀਤੇ ਸ਼ਨੀਵਾਰ ਦੁਪਹਿਰ ਨੂੰ ਆਪਣੇ ਪਤੀ ਨਾਲ ਕਿਸੇ ਕੰਮ ਲਈ ਆਈ ਸੀ। ਇਸ ਦੌਰਾਨ ਉਸ ਨੂੰ ਲੁੱਟ ਲਿਆ ਗਿਆ।