ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ 'ਚ ਬੇਰੁਜ਼ਗਾਰ ETT TET ਪਾਸ ਅਧਿਆਪਕਾਂ ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ।ਅਧਿਆਪਕ ਮੋਤੀ ਮਹਿਲ ਵੱਲ ਕੂਚ ਕਰ ਰਹੇ ਸੀ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਬਲ ਦਾ ਇਸਤਮਾਲ ਕੀਤਾ।ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ।
ਅਧਿਆਪਕ ਯੂਨੀਅਨ ਪੰਜਾਬ ਵੱਲੋਂ ਛੋਟੀ ਬਾਰਾਂਦਰੀ ਵਿਖੇ ਇੱਕਤਰ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ। ਜਿਸ ਮਗਰੋਂ ਪੁਲਿਸ ਨੇ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਖਦੇੜੇਣ ਲਈ ਲਾਠੀਚਾਰਜ ਕੀਤਾ।ਬੇਰੁਜ਼ਗਾਰ ਈ ਟੀ ਟੀ ਅਧਿਆਪਕ ਲੰਮੇ ਸਮੇਂ ਤੋਂ ਪੱਕਾ ਹੋਣ ਦੀ ਮੰਗ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਇਹ ਮੰਗ ਹੈ ਕਿ ਬੀ ਐੱਡ ਪਾਸ ਨੂੰ ਉਨ੍ਹਾਂ ਦੇ ਬਰਾਬਰ ਮੌਕਾ ਨਾ ਦਿੱਤਾ ਜਾਵੇ।
ਕੈਪਟਨ ਦੀ ਰਿਹਾਇਸ਼ ਵੱਲ ਕੂਚ ਕਰਦੇ ਬੇਰੁਜ਼ਗਾਰ ETT TET ਪਾਸ ਅਧਿਆਪਕਾਂ ਤੇ ਲਾਠੀਚਾਰਜ
ਏਬੀਪੀ ਸਾਂਝਾ
Updated at:
19 Dec 2020 04:46 PM (IST)
ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ 'ਚ ਬੇਰੁਜ਼ਗਾਰ ETT TET ਪਾਸ ਅਧਿਆਪਕਾਂ ਤੇ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ।ਅਧਿਆਪਕ ਮੋਤੀ ਮਹਿਲ ਵੱਲ ਕੂਚ ਕਰ ਰਹੇ ਸੀ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਬਲ ਦਾ ਇਸਤਮਾਲ ਕੀਤਾ।
- - - - - - - - - Advertisement - - - - - - - - -