ਨਵੀਂ ਦਿੱਲੀ : ਗੁਲਾਮ ਨਬੀ ਆਜ਼ਾਦ ਦੇ ਅਸਤੀਫੇ 'ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਆਜ਼ਾਦ ਦੇ ਪੰਜ ਪੰਨਿਆਂ ਦੇ ਪੱਤਰ ਦੇ ਗੁਣ-ਦੋਸ਼ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ , ਜਿਸ 'ਚ ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸਮਝਾਉਣ ਦੀ ਸਭ ਤੋਂ ਵਧੀਆ ਸਥਿਤੀ ਵਿੱਚ ਹੋਣਗੇ।  ਕਾਂਗਰਸੀ ਨੇਤਾਵਾਂ ਦੇ ਚਪੜਾਸੀ ਜਦੋਂ ਪਾਰਟੀ ਬਾਰੇ ਗਿਆਨ ਦਿੰਦੇ ਹਨ ਤਾਂ ਹੱਸੀ ਦਾ ਪਾਤਰ ਹੁੰਦਾ ਹੈ। 

 

ਉਨ੍ਹਾਂ ਕਿਹਾ ਕਿ ਅਜੀਬ ਗੱਲ ਇਹ ਹੈ ਕਿ ਜਿਹੜੇ ਲੋਕਾਂ 'ਚ ਵਾਰਡ ਤੋਂ ਚੋਣ ਲੜਨ ਦੀ ਯੋਗਤਾ ਨਹੀਂ ਹੁੰਦੀ ਹੈ ,ਉਹ ਕਾਂਗਰਸੀ ਨੇਤਾਵਾਂ ਦੇ ਚਪੜਾਸੀ ਸੀ, ਜਦੋਂ ਪਾਰਟੀ ਬਾਰੇ ਗਿਆਨ ਦਿੱਤਾ ਜਾਂਦਾ ਹੈ ਤਾਂ ਇਹ ਹਾਸੋਹੀਣੀ ਗੱਲ ਹੈ। ਅਸੀਂ ਇੱਕ ਗੰਭੀਰ ਸਥਿਤੀ ਵਿੱਚ ਹਾਂ। ਜੋ ਹੋਇਆ ਉਹ ਅਫਸੋਸਨਾਕ, ਮੰਦਭਾਗਾ ਹੈ। ਮਨੀਸ਼ ਤਿਵਾੜੀ ਨੇ ਅੱਗੇ ਕਿਹਾ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਮੈਂ ਇਸ ਪਾਰਟੀ ਨੂੰ 42 ਸਾਲ ਦਿੱਤੇ ਹਨ। ਮੈਂ ਇਹ ਪਹਿਲਾਂ ਵੀ ਕਹਿ ਚੁੱਕਾ ਹਾਂ, ਅਸੀਂ ਕਾਂਗਰਸ ਦੇ ਕਿਰਾਏਦਾਰ ਨਹੀਂ, ਮੈਂਬਰ ਹਾਂ। ਹੁਣ ਜੇ ਤੁਸੀਂ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਹੋਰ ਗੱਲ ਹੈ।


ਮਨੀਸ਼ ਤਿਵਾੜੀ ਨੇ ਅੱਗੇ ਕਿਹਾ ਕਿ ਦੋ ਸਾਲ ਪਹਿਲਾਂ ਸਾਡੇ ਵਿੱਚੋਂ 23 ਲੋਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਕਾਂਗਰਸ ਦੀ ਹਾਲਤ ਚਿੰਤਾਜਨਕ ਹੈ ,ਜਿਸ 'ਤੇ ਵਿਚਾਰ ਕਰਨ ਦੀ ਲੋੜ ਹੈ। ਕਾਂਗਰਸ ਦੇ ਬਾਗ ਨੂੰ ਕਈ ਲੋਕਾਂ ਅਤੇ ਪਰਿਵਾਰਾਂ ਨੇ ਆਪਣੇ ਖੂਨ ਨਾਲ ਪਾਲਿਆ ਹੈ।  ਜੇ ਕਿਸੇ ਨੂੰ ਕੁਝ ਮਿਲਿਆ ਤਾਂ ਉਹ ਖੈਰਾਤ ਵਿਚ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਿਮਾਲਿਆ ਦੀਆਂ ਚੋਟੀਆਂ ਵੱਲ ਰਹਿਣ ਵਾਲੇ ਉੱਤਰੀ ਭਾਰਤ ਦੇ ਲੋਕ ਭਾਵੁਕ, ਆਤਮ-ਵਿਸ਼ਵਾਸ ਵਾਲੇ ਲੋਕ ਹਨ। ਪਿਛਲੇ 1000 ਸਾਲਾਂ ਤੋਂ ਇਨ੍ਹਾਂ ਦਾ ਪ੍ਰਭਾਵ ਹਮਲਾਵਰਾਂ ਨਾਲ ਲੜਨ ਲਈ ਰਿਹਾ ਹੈ। ਇਨ੍ਹਾਂ ਲੋਕਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ।