ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਕੇਸਾਂ ਦੀ ਸੁਣਵਾਈ ਵਰਚੁਅਲ ਕੀਤੀ ਜਾ ਰਹੀ ਹੈ, ਕੋਰੋਨਾ ਦੇ ਵਧ ਰਹੇ ਕੇਸਾਂ ਕਰਕੇ ਇਸ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਜਸਟਿਸ ਬੀਐਸ ਵਾਲੀਆ ਦੀ ਬੈਂਚ ਕਿਸੇ ਕੇਸ ਦੀ ਸੁਣਵਾਈ ਕਰ ਰਹੇ ਸੀ ਜਿਸ ਵਿੱਚ ਕਈ ਵਕੀਲ ਵੀ ਸ਼ਾਮਲ ਸੀ। ਸੁਣਵਾਈ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰਨ ਦੇ ਨਾਲ-ਨਾਲ ਹੱਸਾ ਵੀ ਦਿੱਤਾ।


ਅਸਲ 'ਚ ਜਸਟਿਸ ਬੀਐਸ ਵਾਲੀਆ ਦੀ ਬੈਂਚ 'ਚ ਸੁਣਵਾਈ ਦੌਰਾਨ ਇਹ ਪਾਇਆ ਗਿਆ ਕਿ ਇੱਕ ਵਕੀਲ ਤਰਬੂਜ ਖਾ ਰਿਹਾ ਹੈ। ਹਰ ਕੋਈ ਉਸ ਵੱਲ ਧਿਆਨ ਦੇ ਰਿਹਾ ਸੀ। ਇੱਕ ਵਕੀਲ ਉਨ੍ਹਾਂ ਨੂੰ ਦੇਖ ਕੇ ਮੁਸਕਰਾਇਆ ਅਤੇ ਜਸਟਿਸ ਨੇ ਵੀ ਵਕੀਲ ਦੇ ਇਸ ਵਿਵਹਾਰ ਨੂੰ ਦੇਖਿਆ ਅਤੇ ਉਸਨੂੰ ਕਿਹਾ, "ਆਪਣੇ ਤਰਬੂਜ ਦਾ ਅਨੰਦ ਲਓ।"


ਇਸ ਦੌਰਾਨ ਜਸਟਿਸ ਵਾਲੀਆ ਨੇ ਨੋਟ ਕੀਤਾ ਕਿ ਵਕੀਲ ਤਰਬੂਜ ਖਾਣ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਬਹਿਸ ਵਿੱਚ ਧਿਆਨ ਨਹੀਂ ਦੇ ਰਿਹਾ ਸੀ। ਜਸਟਿਸ ਨੇ ਮਜ਼ਾਕ ਨਾਲ ਵਕੀਲ ਨੂੰ ਕਿਹਾ, 'ਸ਼੍ਰੀਮਾਨ ਆਪਣੇ ਤਰਬੂਜ ਦਾ ਅਨੰਦ ਲਓ।'


ਇਸ ਤਰ੍ਹਾਂ ਹਨ ਸੁਣਵਾਈ ਦੇ ਆਦੇਸ਼


ਆਨਲਾਈਨ ਕੇਸ ਦੀ ਸੁਣਵਾਈ ਲਈ ਵਕੀਲਾਂ ਤੋਂ ਪ੍ਰਵਾਨਿਤ ਸਾਫਟਵੇਅਰ ਨਾਲ ਜੁੜਨ ਲਈ ਕਿਹਾ ਗਿਆ ਹੈ। ਨਾਲ ਹੀ, ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਵੀ ਕਿਹਾ ਗਿਆ ਹੈ ਕਿ ਉਹ ਜਿਸ ਕਮਰੇ ਵਿੱਚ ਆਨਲਾਈਨ ਸੁਣਵਾਈ ਕਰਨ ਉਹ ਕਮਰਾ ਇਕਾਂਤ ਵਿੱਚ ਹੋਵੇ ਅਤੇ ਜਿੱਥੇ ਕੋਈ ਪ੍ਰੇਸ਼ਾਨੀ ਨਾ ਹੋਵੇ। ਵਕੀਲਾਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਵਰਚੁਅਲ ਨਿਆਂਇਕ ਕਾਰਵਾਈ ਉਸੇ ਸ਼ਿਸ਼ਟਾਚਾਰ ਅਤੇ ਪ੍ਰੋਟੋਕੋਲ ਨਾਲ ਕੀਤੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਅਦਾਲਤ ਵਿਚ ਨਿਆਂਇਕ ਕਾਰਵਾਈ ਦੌਰਾਨ ਹੁੰਦਾ ਹੈ।


ਇਹ ਵੀ ਪੜ੍ਹੋ: ਕੈਪਟਨ ਨੇ ਜਾਰੀ ਕੀਤੇ ਸਰਕਾਰੀ ਮੈਡੀਕਲ ਕਾਲਜਾਂ ਲਈ 400 ਨਰਸਾਂ ਅਤੇ 140 ਟੈਕਨੀਸ਼ੀਅਨ ਦੀ ਤੁਰੰਤ ਭਰਤੀ ਦੇ ਹੁਕਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904