Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਅੱਜ ਹੜਤਾਲ ਕਰ ਦਿੱਤੀ। ਦਰਅਸਲ, ਹਿਸਾਰ ਪੁਲਿਸ ਵੱਲੋਂ ਇੱਕ ਵਕੀਲ 'ਤੇ ਹਮਲਾ ਕਰਨ ਦੇ ਗੰਭੀਰ ਦੋਸ਼ਾਂ ਕਾਰਨ ਵਕੀਲਾਂ ਨੇ ਕੰਮ ਬੰਦ ਕਰ ਦਿੱਤਾ।

Continues below advertisement

ਬਾਰ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗਗਨਦੀਪ ਜੰਮੂ ਨੇ ਕਿਹਾ ਕਿ ਪੀੜਤ ਅਮਿਤ ਸਮੇਤ ਬਾਰ ਦੇ ਮੈਂਬਰਾਂ 'ਤੇ ਹਮਲੇ ਦੀ ਸ਼ਿਕਾਇਤ ਦੇ ਹੱਲ ਲਈ ਇੱਕ ਐਮਰਜੈਂਸੀ ਜਨਰਲ ਬਾਡੀ ਮੀਟਿੰਗ ਸੱਦੀ ਗਈ ਸੀ।

Continues below advertisement

ਬਾਰ ਮੈਂਬਰ ਅਮਿਤ ਨਾਲ ਸੀਆਈਏ-1, ਹਿਸਾਰ ਦੇ ਅਧਿਕਾਰੀਆਂ ਨੇ ਬੂਰਾ ਵਿਵਹਾਰ ਕੀਤਾ। ਉੱਥੇ ਹੀ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਅਪੀਲ ਕਰਨ ਦੇ ਬਾਵਜੂਦ, ਮੋਹਾਲੀ/ਨਵਾਂਗਾਓਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ, ਜਨਰਲ ਬਾਡੀ ਨੇ ਸਰਬਸੰਮਤੀ ਨਾਲ ਅੱਜ ਹੜਤਾਲ ਕਰਨ ਦਾ ਫੈਸਲਾ ਕੀਤਾ। ਅਗਲੀ ਕਾਰਵਾਈ ਦਾ ਫੈਸਲਾ ਲੈਣ ਲਈ ਕੱਲ੍ਹ ਇੱਕ ਹੋਰ ਜਨਰਲ ਬਾਡੀ ਮੀਟਿੰਗ ਬੁਲਾਈ ਗਈ ਹੈ।