ਗੁਰਦਾਸਪੁਰ: ਵਿਰੋਧੀ ਧਿਰ ਦੇ ਨੇਤਾ ਤੇ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਗੁਰਦਾਸਪੁਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਣ ਦੀ ਲੋੜ ਹੈ ਕਿ ਵਿਰੋਧੀ ਧਿਰ ਦੇ ਨੇਤਾ ਵੀ ਸਰਕਾਰ ਦੇ ਇੱਕ ਅਹਿਮ ਹਿੱਸਾ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਵੀ ਮੁੱਖ ਮੰਤਰੀ ਨਾਲ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਲੱਗੀ ਹੁੰਦੀ ਹੈ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਧਾਰੀਵਾਲ ਵਿੱਚ ਜਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਸੀ ਪਰ ਚੰਡੀਗੜ੍ਹ ਤੋਂ ਸਬੰਧਤ ਇੱਕ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਨੇ ਸਰਕਾਰ ਨੂੰ ਕਹਿ ਕੇ ਅਧਿਕਾਰੀਆਂ ਨੂੰ ਉਥੇ ਆਉਣ ਤੋਂ ਰੋਕ ਦਿੱਤਾ ਜੋ ਬਿਲਕੁੱਲ ਗ਼ਲਤ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਸਪੀਕਰ ਨੂੰ ਵੀ ਇੱਕ ਚਿੱਠੀ ਭੇਜ ਚੁੱਕੇ ਹਨ ਕਿ ਜਿਨ੍ਹਾਂ ਅਧਿਕਾਰੀਆਂ ਨੇ ਸੰਵਿਧਾਨਕ ਤੌਰ 'ਤੇ ਵਿਰੋਧੀ ਧਿਰ ਦੇ ਅਹੁਦੇ ਦੀ ਮਰਿਆਦਾ ਨੂੰ ਭੰਗ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇ। ਇਸ ਮੌਕੇ 'ਤੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਕੱਢੀਆਂ ਗਈਆਂ ਨੌਕਰੀਆਂ 'ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਨੌਜਵਾਨਾਂ ਦੀਆਂ ਭਰਤੀਆਂ ਕੀਤੀ ਹਨ, ਪਹਿਲਾ ਉਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਕਿਤੇ ਇਹ ਸਰਕਾਰ ਉਹ ਨੌਕਰੀਆਂ ਵੀ ਆਪਣੇ ਖਾਤੇ ਵਿੱਚ ਹੀ ਨਾ ਪਾ ਲੈਣ।
ਪੰਜਾਬ ਸਰਕਾਰ ਵੱਲੋਂ ਕੱਢੇ ਜਾ ਰਹੇ ਬਜਟ 'ਤੇ ਲੋਕਾਂ ਦੀ ਮੰਗੀ ਰਾਏ 'ਤੇ ਵੀ ਬਾਜਵਾ ਨੇ ਆਪ ਸਰਕਾਰ ਨੂੰ ਘੇਰਿਆ ਤੇ ਤੰਜ ਕੱਸਿਆ ਹੈ। ਪਟਿਆਲਾ ਹਿੰਸਾ 'ਤੇ ਚਿੰਤਾ ਜਤਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਖਰਾਬ ਹੈ। ਆਈਐਸਆਈ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਪੰਜਾਬ ਵਿੱਚ ਹਥਿਆਰ ਤੇ ਨਸ਼ਾ ਭੇਜ ਰਹੀ ਹੈ ਪਰ ਸਰਕਾਰ ਸੁੱਤੀ ਹੈ। ਗੈਂਗਸਟਰ ਜੇਲ੍ਹਾਂ ਵਿੱਚ ਬੈਠ ਆਪਣਾ ਸਰਕਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਫੇਲ੍ਹ ਸਾਬਤ ਹੋਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਣ ਦੀ ਲੋੜ, ਵਿਰੋਧੀ ਧਿਰ ਦੇ ਨੇਤਾ ਵੀ ਸਰਕਾਰ ਦੇ ਅਹਿਮ ਹਿੱਸਾ ਹੁੰਦੇ, ਪ੍ਰਤਾਪ ਬਾਜਵਾ ਨੇ ਦਿੱਤੀ ਨਸੀਹਤ
ਏਬੀਪੀ ਸਾਂਝਾ
Updated at:
05 May 2022 03:52 PM (IST)
Edited By: shankerd
ਵਿਰੋਧੀ ਧਿਰ ਦੇ ਨੇਤਾ ਤੇ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਗੁਰਦਾਸਪੁਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।
Partap Singh Bajwa
NEXT
PREV
Published at:
05 May 2022 03:52 PM (IST)
- - - - - - - - - Advertisement - - - - - - - - -