Lehragaga news: ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ-6 ਐਸਡੀ ਸਕੂਲ ਦੇ ਨਜ਼ਦੀਕ ਇੰਟਰਲੋਕਿੰਗ ਟਾਇਲਾਂ ਵਾਲੀ ਸੜਕ ਬਣਾਉਣ ਅਤੇ ਸੁਨਾਮ ਜਾਖਲ ਬਾਈਪਾਸ ਰੋਡ ਤੇ ਭੱਠਲ ਕਾਲਜ ਦੀ ਦੀਵਾਰ ਦੇ ਨਾਲ-ਨਾਲ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ।
ਇਸ ਦੀ ਸ਼ੁਰੂਆਤ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ ਕਿ 3.50 ਕਰੋੜ ਰੁਪਏ ਖਰਚ ਕਰਕੇ ਲਹਿਰਾਗਾਗਾ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਪਿਛਲੇ ਸਮੇਂ ਕਰੋੜ ਰੁਪਏ ਦੇ ਵਿਕਾਸ ਕੰਮਾਂ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਵਿਧਾਇਕ ਗੋਇਲ ਨੇ ਕਿਹਾ ਕਿ ਹਲਕੇ ਅੰਦਰ ਜੋ ਵੀ ਵਿਕਾਸ ਕੰਮ ਸ਼ੁਰੂ ਕੀਤੇ ਜਾਣਗੇ, ਉਹਨਾਂ ਨੂੰ ਅੱਧ ਵਿਚਕਾਰ ਨਹੀਂ ਛੱਡਿਆ ਜਾਵੇਗਾ ਅਤੇ ਵਿਕਾਸ ਕੰਮਾਂ ਵਿੱਚ ਕਿਸੇ ਦੀ ਕਿਸਮ ਦਾ ਭਰਿਸ਼ਟਾਚਾਰ ਬਰਦਾਸ਼ਤ ਨਹੀ ਹੋਵੇਗਾ।
ਇਹ ਵੀ ਪੜ੍ਹੋ: Gurdaspur news: ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੂਰਾ ਹਾਲ, ਲਾਸ਼ ਭਾਰਤ ਭੇਜਣ ਦੀ ਕੀਤੀ ਮੰਗ
ਲਹਿਰਾਗਾਗਾ ਅੰਦਰ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕਿਹਾ ਕਿ ਸੀਵਰੇਜ ਦੀ ਸਫਾਈ ਲਈ 80 ਲੱਖ ਰੁਪਏ ਖਰਚ ਕਰਕੇ ਮਸ਼ੀਨਾਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਨਾਲ ਸੀਵਰੇਜ਼ ਦੇ ਬਲੋਕੇਜ ਦੀ ਸਮੱਸਿਆ ਖ਼ਤਮ ਹੋਏਗੀ।
ਸ਼ਹਿਰ ਵਿੱਚੋਂ ਗੁਜਰਦੀ ਡਿੱਚ ਡਰੇਨ ਨੂੰ ਪੱਕਾ ਕਰ ਲਈ ਜਲਦੀ ਹੀ ਟੈਂਡਰ ਲਗਾਏ ਜਾਣਗੇ, ਮਾਰਚ ਮਹੀਨੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਨਿਕਾਸੀ ਅਤੇ ਬਰਸਾਤੀ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ।
ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਲਹਿਰਾਗਾਗਾ ਦੇ ਸਟੇਡੀਅਮ ਵਿੱਚ ਟਰੈਕ ਬਣਾਉਣ ਸਮੇਂ ਵੱਡੇ ਪੱਧਰ ਤੇ ਗੜਬੜੀ ਕੀਤੀ ਗਈ ਇਸ ਦੀ ਜਾਂਚ ਕਰਵਾਉਣ ਦੇ ਨਾਲ-ਨਾਲ 50 ਲੱਖ ਰੁਪਏ ਖਰਚ ਕਰਕੇ ਸਟੇਡੀਅਮ ਨੂੰ ਆਧੁਨਿਕ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਮੇਰੇ ਹਲਕੇ ਦੇ ਨੌਜਵਾਨਾਂ ਵਿੱਚ ਹੁਨਰ ਦੀ ਘਾਟ ਨਹੀਂ, ਬੱਸ ਲੋੜ ਹੈ ਸਹੂਲਤਾਂ ਦੇਣ ਦੀ: ਸਿਮਰਨਜੀਤ ਸਿੰਘ ਮਾਨ