Punjab News: ਇਸ ਜ਼ਿਲ੍ਹੇ 'ਚ ਤੇਂਦੂਆ ਨੇ ਮਾਰੀ ਐਂਟਰੀ, ਕਿਸਾਨਾਂ ਨੇ ਖੇਤਾਂ ਚ ਦੇਖੇ ਨਿਸ਼ਾਨ, ਇਲਾਕੇ 'ਚ ਖੌਫ ਤੇ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਜਾਫਲਪੁਰ ਅਤੇ ਜਾਗੋਵਾਲ ਬਾਂਗਰ ਦੇ ਬੇਟ ਖੇਤਰ ਵਿੱਚ ਖੇਤਾਂ ਵਿੱਚ ਤੇਂਦੂਏ ਦੇ ਨਿਸ਼ਾਨ ਮਿਲਣ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।...

Gurdaspur News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਜਾਫਲਪੁਰ ਅਤੇ ਜਾਗੋਵਾਲ ਬਾਂਗਰ ਦੇ ਬੇਟ ਖੇਤਰ ਵਿੱਚ ਖੇਤਾਂ ਵਿੱਚ ਤੇਂਦੂਏ ਦੇ ਨਿਸ਼ਾਨ ਮਿਲਣ ਤੋਂ ਬਾਅਦ ਇਲਾਕੇ ਦੇ ਕਿਸਾਨਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਦੋਂ ਖੇਤਾਂ ਵਿੱਚ ਜੰਗਲੀ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਵੇਖੇ ਗਏ ਤਾਂ ਕਿਸਾਨਾਂ ਨੇ ਹੋਸ਼ਿਆਰੀ ਅਤੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ।
ਪਿੰਡ ਦੇ ਕਿਸਾਨਾਂ ਜਿਵੇਂ ਕਿ ਗੁਰਨਾਮ ਸਿੰਘ, ਸਤਪਾਲ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕਾਦੀਆਂ ਵਿਧਾਨ ਸਭਾ ਖੇਤਰ ਹੇਠ ਆਉਂਦੇ ਜਾਫਲਪੁਰ, ਜਾਗੋਵਾਲ ਬਾਂਗਰ, ਰੌਵਾਲ, ਕੀਰੀ ਅਫਗਾਨਾ, ਭਟੀਆਂ ਆਦਿ ਪਿੰਡਾਂ ਦੇ ਬੇਟ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਝਾੜੀਆਂ ਅਤੇ ਘਣੇ ਦਰੱਖਤ ਹਨ। ਨਾਲ ਹੀ ਇੱਥੇ ਵੱਡੇ ਪੱਧਰ 'ਤੇ ਗੰਨੇ ਦੀ ਖੇਤੀ ਵੀ ਹੁੰਦੀ ਹੈ, ਜਿਸ ਕਰਕੇ ਇਹ ਇਲਾਕਾ ਅਕਸਰ ਜੰਗਲੀ ਜਾਨਵਰਾਂ ਲਈ ਠਿਕਾਣਾ ਬਣਿਆ ਰਹਿੰਦਾ ਹੈ।
ਖੇਤ ਵਿੱਚ ਨਜ਼ਰ ਆਏ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ
ਜਾਗੋਵਾਲ ਬੰਗਰ ਦੇ ਕਿਸਾਨ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਖਾਦ ਪਾਉਣ ਲਈ ਗਏ ਸਨ ਜਦੋਂ ਉਨ੍ਹਾਂ ਨੇ ਦੇਖਿਆ ਕਿ ਖੇਤ ਵਿੱਚ ਕਿਸੇ ਜੰਗਲੀ ਜਾਨਵਰ ਦੇ ਅਜੀਬ ਪੰਜਿਆਂ ਦੇ ਨਿਸ਼ਾਨ ਬਣੇ ਹੋਏ ਹਨ। ਸਤਪਾਲ ਸਿੰਘ ਨੇ ਤੁਰੰਤ ਇਨ੍ਹਾਂ ਨਿਸ਼ਾਨਾਂ ਦੀਆਂ ਫੋਟੋਆਂ ਅਤੇ ਵੀਡੀਓ ਰਿਕਾਰਡ ਕਰ ਲਈਆਂ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਵਨਜੀਵ ਸੁਰੱਖਿਆ ਅਧਿਕਾਰੀ ਅਮਰਬੀਰ ਸਿੰਘ ਪੰਨੂ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਤੇਂਦੂਏ ਦੀ ਮੌਜੂਦਗੀ ਦੀ ਸੰਭਾਵਨਾ ਨੂੰ ਵੇਖਦਿਆਂ ਖੇਤਾਂ ਵਿੱਚ ਇੱਕ ਵੱਡਾ ਪਿੰਜਰਾ ਲਗਾਇਆ ਜਾ ਰਿਹਾ ਹੈ ਤਾਂ ਜੋ ਜਾਨਵਰ ਨੂੰ ਸੁਰੱਖਿਅਤ ਢੰਗ ਨਾਲ ਫੜਿਆ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਤੇਂਦੂਏ ਨੂੰ ਜਲਦੀ ਹੀ ਫੜ ਕੇ ਸੁਰੱਖਿਅਤ ਸਥਾਨ 'ਤੇ ਛੱਡ ਦਿੱਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















