ਪਟਿਆਲਾ: ਕਰਜ਼ ‘ਚ ਡੁੱਬੀ ਪੰਜਾਬ ਸਰਕਾਰ ਨੇ ਕਰਜ਼ੇ ਦਾ ਇੱਕ ਹੋਰ ਤਰੀਕਾ ਕੱਢਿਆ ਹੈ। ਹੁਣ ਗਾਹਕ ਬਿਜਲੀ ਬਿੱਲ ਭਰਨ ਲਈ ਵੀ ਲੋਨ ਲੈ ਸਕਦੇ ਹਨ ਤੇ ਈਐਮਆਈ ਰਾਹੀਂ ਰਕਮ ਦਾ ਭੁਗਤਾਨ ਕਰ ਸਕਦੇ ਹਨ। ਤਿੰਨ ਮਹੀਨੇ ਤੋਂ 24 ਮਹੀਨੇ ਤਕ ਕਿਸ਼ਤਾਂ ਭਰਨ ਦਾ ਆਪਸ਼ਨ ਰੱਖਿਆ ਗਿਆ ਹੈ।


ਸਾਲ ਦਾ 9% ਤੋਂ 15% ਤਕ ਵਿਆਜ਼ ਦੇਣ ਪਵੇਗਾ। ਇਸ ਲਈ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੈ। ਗਾਹਕਾਂ ਨੂੰ ਪਾਵਰਕਾਮ ਦੀ ਵੈਬਸਾਈਟ ‘ਤੇ ਜਾ ਕੇ ਈਐਮਆਈ ਦੇ ਆਪਸ਼ਨ ‘ਤੇ ਕਲਿਕ ਕਰਨਾ ਹੋਵੇਗਾ। ਐਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਬੈਂਕਾਂ ਦਾ ਪੈਨਲ ਤਿਆਰ ਕੀਤਾ ਗਿਆ ਜੋ ਗਾਹਕਾਂ ਨੂੰ ਲੋਨ ਦੇਣਗੇ।

ਇਹ ਸੁਵਿਧਾ ‘ਇੰਸਟਾ ਬਿੱਲ ਪੈਮੇਂਟ’ ਟੈਬ ਤਹਿਤ ਪੀਐਸਪੀਸੀਐਲ ਦੀ ਵੈਬਸਾਈਟ ਦੇ ਹੋਮ ਪੇਜ਼ www.pspcl.in ‘ਤੇ ਉਪਲਬਧ ਹੈ।

3 ਤੋਂ 24 ਮਹੀਨਿਆਂ ਲਈ ਕਿਸ਼ਤਾਂ ਦੀ ਵਿਵਸਥਾ ...

1.
ਪੀਐਸਪੀਸੀਐਲ ਦੀ ਸਾਈਟ ਤੇ ਜਾਓ ਤੇ ਆਪਣੀ ਰਜਿਸਟਰੀਕਰਨ ਕਰਾਓ। ਇੱਥੇ ਈਐਮਆਈ ਵਿਕਲਪ 'ਤੇ ਕਲਿਕ ਕਰੋ।

2.
ਉਪਭੋਗਤਾ ਪ੍ਰੋਫਾਈਲ ਨੂੰ ਬੈਂਕ ਖਾਤੇ 'ਚ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਆਧਾਰ ਕਾਰਡ, ਪੈਨ ਕਾਰਡ, ਸੀਆਈਬੀਆਈਐਲ ਦਾ ਅੰਕ ਸਕਰਾਤਮਕ ਹੋਣਾ ਚਾਹੀਦਾ ਹੈ। ਭੁਗਤਾਨ ਸਿਰਫ ਕ੍ਰੈਡਿਟ ਕਾਰਡ ਦੁਆਰਾ ਹੋਵੇਗਾ।

3.
ਪਾਵਰਕਾਮ ਦਾ ਕੈਸ਼ ਕਾਉਂਟਰ ਸਟਾਫ ਖਪਤਕਾਰਾਂ ਨੂੰ ਬੈਂਕ ਲੈ ਜਾਵੇਗਾ। ਜਿੱਥੇ ਖਪਤਕਾਰ ਨੂੰ ਬਿੱਲ ਨੂੰ ਵੇਖਣ ਦੇ ਬਾਅਦ ਉਸੇ ਸਮੇਂ ਕਰਜ਼ਾ ਦਿੱਤਾ ਜਾਵੇਗਾ।

4.
ਬੈਂਕ ਸਾਰੀ ਰਕਮ ਪਾਵਰਕਾਮ ਨੂੰ ਜਮ੍ਹਾ ਕਰਵਾਏਗਾ ਤੇ ਖਪਤਕਾਰਾਂ ਨਾਲ ਕਿਸ਼ਤਾਂ ਦਾ ਨਿਬੇੜਾ ਕਰ ਦਿੱਤਾ ਜਾਵੇਗਾ।

5.
ਬੈਂਕ ਇਹ ਯਕੀਨੀ ਕਰਦਾ ਹੈ ਕਿ ਉਪਭੋਗਤਾ ਪੈਸੇ ਵਾਪਸ ਕਰਨ ਦੀ ਸਥਿਤੀ ਵਿੱਚ ਹੈ।