ਕੈਪਟਨ ਨੇ ਇਸ ਗੱਲ ਦਾ ਖੁਲਾਸਾ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀਡੀਓ ਕਾਂਨਫਰੈਂਸ ਦੌਰਾਨ ਕੀਤਾ।ਉਹ ਕੋਵਿਡ -19 ਦੇ ਪ੍ਰਬੰਧਨ ਅਤੇ 17 ਮਈ ਤੋਂ ਬਾਅਦ ਦੀਆਂ ਚੁਣੌਤੀਆਂ ਬਾਰੇ ਕਾਂਗਰਸ ਪ੍ਰਦਾਨ ਸੋਨੀਆ ਗਾਂਧੀ ਨਾਲ ਗੱਲਬਾਤ ਕਰ ਰਹੇ ਸਨ।ਸੋਨੀਆ ਗਾਂਧੀ ਨੇ ਅੱਜ ਕਾਂਗਰਸ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਂਫਰੈਂਸ ਰਾਹੀਂ ਮੁਲਾਕਾਤ ਕੀਤੀ ਸੀ।
ਮੁੱਖ ਮੰਤਰੀ ਨੇ ਅੱਗੇ ਕਿਹਾ,
ਚਿੰਤਾ ਇਹ ਹੈ ਕਿ ਦਿੱਲੀ ਵਿੱਚ ਬੈਠੇ ਲੋਕ ਜ਼ੋਨ ਦੇ ਵਰਗੀਕਰਣ ਬਾਰੇ ਫ਼ੈਸਲਾ ਕਰ ਰਹੇ ਹਨ, ਇਹ ਜਾਣਦੇ ਹੋਏ ਕਿ ਜ਼ਮੀਨ 'ਤੇ ਕੀ ਹੋ ਰਿਹਾ ਹੈ।-
ਸੋਨੀਆ ਗਾਂਧੀ ਨੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੁੱਛਿਆ ਕਿ ਸਰਕਾਰ ਤਾਲਾਬੰਦੀ ਨੂੰ ਜਾਰੀ ਰੱਖਣ ਜਾਂ ਬੰਦ ਕਰਨ ਲਈ ਕਿਹੜੇ ਮਾਪਦੰਡਾਂ ਨੂੰ ਅਪਣਾਏਗੀ। ਸੋਨੀਆ ਗਾਂਧੀ ਨੇ ਪੁੱਛਿਆ ਕਿ, 17 ਮਈ ਤੋਂ ਬਾਅਦ, ਕੀ? ਅਤੇ ਕਿਵੇਂ? ਭਾਰਤ ਸਰਕਾਰ ਇਹ ਨਿਰਣਾ ਕਰਨ ਲਈ ਕਿਹੜਾ ਮਾਪਦੰਡ ਵਰਤ ਰਹੀ ਹੈ ਜਿਸ ਨਾਲ ਲੌਕਡਾਉਨ ਨੂੰ ਜਾਰੀ ਰੱਖਣ ਦੇ ਸਮੇਂ ਦਾ ਪਤਾ ਲੱਗ ਸਕੇ?