ABP-CVoter Punjab Exit Poll: ਪੰਜਾਬੀਆਂ ਨੇ ਕਿਸ ਨੂੰ ਦਿੱਤਾ ਫਤਵਾ ? ਜਾਣੋ ਨਤੀਜਿਆਂ ਤੋਂ ਪਹਿਲਾਂ ਸਟੀਕ Exit Poll
ਚੰਡੀਗੜ੍ਹ ਅਤੇ ਪੰਜਾਬ ਵਿੱਚ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਸੀਵੋਟਰ ਦੁਆਰਾ ਕਰਵਾਏ ਗਏ ਐਗਜ਼ਿਟ ਪੋਲ ਦੇ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ।
ABP Sanjha Last Updated: 01 Jun 2024 10:00 PM
ਪਿਛੋਕੜ
ABP-CVoter Exit Pollਅੱਜ ਸੱਤਵੇਂ ਤੇ ਅੰਤਿਮ ਦੌਰ ਦੀਆਂ ਵੋਟਾਂ ਪੈ ਗਈਆਂ ਹਨ। ਇਸ ਮਗਰੋਂ 4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣਗੇ ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਨਿਊਜ਼ ਚੈਨਲ ਆਪਣੇ...More
ABP-CVoter Exit Pollਅੱਜ ਸੱਤਵੇਂ ਤੇ ਅੰਤਿਮ ਦੌਰ ਦੀਆਂ ਵੋਟਾਂ ਪੈ ਗਈਆਂ ਹਨ। ਇਸ ਮਗਰੋਂ 4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣਗੇ ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਨਿਊਜ਼ ਚੈਨਲ ਆਪਣੇ ਐਗਜ਼ਿਟ ਪੋਲ ਰਾਹੀਂ ਖੁਲਾਸਾ ਕਰਨਗੇ ਕਿ ਇਸ ਵਾਰ ਸਰਕਾਰ ਕਿਸ ਦੀ ਬਣੇਗੀ। ਬੇਸ਼ੱਕ ਐਗਜ਼ਿਟ ਪੋਲ ਕਈ ਵਾਰ ਗਲਤ ਵੀ ਸਾਬਤ ਹੁੰਦੇ ਹਨ ਪਰ ਇਨ੍ਹਾਂ ਦਾ ਅਧਿਐਨ ਕਰਕੇ ਮੋਟੀ-ਮੋਟੀ ਤਸਵੀਰ ਸਾਹਮਣੇ ਆ ਜਾਂਦੀ ਹੈ। ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ABP-CVoter Exit Poll ਦਾ ਹਰ ਅਪਡੇਟ।ਦਰਅਸਲ ਮੰਨਿਆ ਜਾਂਦਾ ਹੈ ਕਿ ਓਪੀਨੀਅਨ ਪੋਲ ਨਾਲੋਂ ਐਗਜ਼ਿਟ ਪੋਲ ਜ਼ਿਆਦਾ ਸਟੀਕ ਹੁੰਦੇ ਹਨ। ਉਂਝ ਬਹੁਤੇ ਲੋਕ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਫਰਕ ਨੂੰ ਨਹੀਂ ਸਮਝ ਪਾਉਂਦੇ ਜਿਸ ਕਰਕੇ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੰਦੇ ਹਨ। ਇਸ ਲਈ ਆਓ ਜਾਣਦੇ ਹਾਂ ਕਿ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਕੀ ਫਰਕ ਹੈ।ਐਗਜ਼ਿਟ ਪੋਲਇਹ ਸਰਵੇਖਣ ਵੋਟਿੰਗ ਤੋਂ ਤੁਰੰਤ ਬਾਅਦ ਕੀਤਾ ਜਾਂਦਾ ਹੈ। ਇਸ ਵਿੱਚ ਸਿਰਫ਼ ਵੋਟ ਪਾਉਣ ਵਾਲੇ ਲੋਕ ਹੀ ਸ਼ਾਮਲ ਹੁੰਦੇ ਹਨ। ਇੱਕ ਤਰ੍ਹਾਂ ਨਾਲ ਇਹ ਵਿਸਤਾਰ ਨਾਲ ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਕਿ ਜਨਤਾ ਨੇ ਕਿਸ ਪਾਰਟੀ ਨੂੰ ਵੋਟ ਪਾਈ ਹੈ। ਚੋਣ ਕਮਿਸ਼ਨ ਵੱਲੋਂ ਪਾਬੰਦੀ ਹੁੰਦੀ ਹੈ ਕਿ ਸਾਰੇ ਗੇੜਾਂ ਦੀ ਵੋਟਿੰਗ ਮੁਕੰਮਲ ਹੋਣ ਤੱਕ ਐਗਜ਼ਿਟ ਪੋਲ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਲਈ ਵੋਟਿੰਗ ਪੂਰੀ ਤਰ੍ਹਾਂ ਖਤਮ ਹੋਣ ਤੋਂ ਬਾਅਦ ਹੀ ਐਗਜ਼ਿਟ ਪੋਲ ਦਾ ਨਤੀਜਾ ਜਾਰੀ ਕੀਤਾ ਜਾਂਦਾ ਹੈਓਪੀਨੀਅਨ ਪੋਲਇਹ ਸਰਵੇਖਣ ਚੋਣਾਂ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਸ ਵਿੱਚ ਹਰ ਕਿਸੇ ਦੀ ਰਾਏ ਲਈ ਜਾਂਦੀ ਹੈ, ਚਾਹੇ ਉਹ ਵਿਅਕਤੀ ਵੋਟਰ ਹੈ ਜਾਂ ਨਹੀਂ। ਅਸਲ ਵਿੱਚ ਇਸ ਸਰਵੇਣ ਦੌਰਾਨ ਪੂਰਾ ਧਿਆਨ ਮੁੱਦਿਆਂ 'ਤੇ ਰਹਿੰਦਾ ਹੈ। ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਓਪੀਨੀਅਨ ਪੋਲ ਪ੍ਰਸਾਰਿਤ ਕਰਨ ਉਪਰ ਕੋਈ ਪਾਬੰਦੀ ਨਹੀਂ ਹੁੰਦੀ।ਭਾਰਤ ਵਿੱਚ ਐਗਜ਼ਿਟ ਪੋਲ ਦਾ ਇਤਿਹਾਸਭਾਰਤ ਵਿੱਚ ਪਹਿਲਾ ਐਗਜ਼ਿਟ ਪੋਲ 1980 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਪੂਰੀ ਤਰ੍ਹਾਂ ਪ੍ਰਿੰਟ ਮਾਧਿਅਮ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਐਗਜ਼ਿਟ ਪੋਲ 'ਚ ਮੁੱਦਿਆਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ। ਇਸ ਪੋਲ 'ਚ ਜਾਤੀ, ਧਰਮ ਤੇ ਐਮਰਜੈਂਸੀ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਮਾਰਗ-ਇੰਡੀਆ ਟੂਡੇ ਦੇ ਇਸ ਪੋਲ ਵਿੱਚ ਜ਼ਿਆਦਾਤਰ ਲੋਕਾਂ ਨੇ ਇੰਦਰਾ ਗਾਂਧੀ ਸਰਕਾਰ ਦੀ ਵਾਪਸੀ ਦੀ ਗੱਲ ਕੀਤੀ ਸੀ। 90 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਐਮਰਜੈਂਸੀ ਤੋਂ ਪ੍ਰਭਾਵਿਤ ਨਹੀਂ ਹੋਏ। ਇਸ ਤੋਂ ਬਾਅਦ 1984 ਤੇ 1989 ਵਿੱਚ ਵੀ ਐਗਜ਼ਿਟ ਪੋਲ ਕਰਵਾਏ ਗਏ ਸਨ।1996 ਵਿੱਚ, ਪਹਿਲੀ ਵਾਰ, ਦੂਰਦਰਸ਼ਨ ਟੀਵੀ ਨੇ CSDS ਏਜੰਸੀ ਦੇ ਸਹਿਯੋਗ ਨਾਲ ਆਡੀਓ-ਵਿਜ਼ੂਅਲ ਮਾਧਿਅਮ ਵਿੱਚ ਇੱਕ ਐਗਜ਼ਿਟ ਪੋਲ ਤਿਆਰ ਕੀਤਾ। ਇਸ ਸੀਐਸਡੀਐਸ ਪੋਲ ਵਿੱਚ ਦੇਸ਼ ਭਰ ਦੇ 9614 ਲੋਕਾਂ ਤੋਂ ਰਾਏ ਲਈ ਗਈ ਸੀ। ਸਰਵੇਖਣ ਵਿੱਚ ਸ਼ਾਮਲ 28.5 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਾਂਗਰਸ ਨੂੰ ਵੋਟ ਪਾਉਣਗੇ ਤੇ 20.1 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਭਾਜਪਾ ਨੂੰ ਵੋਟ ਪਾਉਣਗੇ। ਕਰੀਬ 40 ਫੀਸਦੀ ਲੋਕਾਂ ਨੇ ਕਿਹਾ ਸੀ ਕਿ ਉਹ ਦੂਜੀਆਂ ਪਾਰਟੀਆਂ ਨੂੰ ਵੋਟ ਪਾਉਣਗੇ। ਇਹ ਐਗਜ਼ਿਟ ਪੋਲ ਪੂਰੀ ਤਰ੍ਹਾਂ ਸੱਚ ਸਾਬਤ ਹੋਇਆ।ਫਿਰ ਪ੍ਰਾਈਵੇਟ ਟੀਵੀ ਚੈਨਲਾਂ ਦੇ ਆਉਣ ਤੋਂ ਬਾਅਦ ਐਗਜ਼ਿਟ ਪੋਲ ਦਾ ਦਬਦਬਾ ਵਧ ਗਿਆ ਹੈ। ਮੌਜੂਦਾ ਸਮੇਂ ਵਿੱਚ 10 ਤੋਂ ਵੱਧ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਤਿਆਰ ਕੀਤੇ ਗਏ ਹਨ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab ABP Cvoter Exit Poll 2024: ਪੰਜਾਬ ਦੀ ਸਿਆਸਤ 'ਚੋਂ ਅਕਾਲੀ ਦਲ ਦੀ ਹੋ ਰਹੀ ਛੁੱਟੀ,ਆ ਗਿਆ ਪੰਜਾਬ ਦਾ ਸਭ ਤੋਂ ਵੱਡਾ Exit Poll
ABP Cvoter Exit Poll 2024: ਪੰਜਾਬ 'ਚ AAP ਪਾਰਟੀ ਨੂੰ 3 ਤੋਂ 5 ਸੀਟਾਂ ਮਿਲ ਰਹੀਆਂ ਹਨ ਜਦੋਂ ਕਿ ਕਾਂਗਰਸ ਨੂੰ 6 ਤੋਂ 8 ਸੀਟਾਂ ਮਿਲ ਰਹੀਆਂ ਹਨ ਉੱਥੇ ਹੀ ਭਾਰਤੀ ਜਨਤਾ ਪਾਰਟੀ ਨੂੰ 1 ਤੋਂ 3 ਸੀਟਾਂ ਮਿਲ ਰਹੀਆਂ ਹਨ। ਪਰ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਖੋਲ੍ਹੀ ਹੋਈ ਨਜ਼ਰ ਨਹੀਂ ਆ ਰਹੀ ਹੈ। ਜਿਸ ਤੋਂ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ 'ਚੋਂ ਅਕਾਲੀ ਦਲ ਦੀ ਛੁੱਟੀ ਹੋ ਰਹੀ ਹੈ।