Lok Sabha Election 2024: ਫਰੀਦਕੋਟ ਲੋਕ ਸਭਾ ਦੇ ਰੁਝਾਨ ਸਾਹਮਣੇ ਆ ਗਏ ਹਨ। ਆਜ਼ਾਦ ਉਮੀਦਵਾਰ ਸਰਬਜੀਤ ਖ਼ਾਲਸਾ 38867 ਵੋਟਾਂ ਨਾਲ ਸਭ ਤੋਂ ਅੱਗੇ ਹਨ। ਕਰਮਜੀਤ ਅਨਮੋਲ ਨੂੰ 23875, ਅਮਰਜੀਤ ਸਾਹੋਕੇ ਨੂੰ 16234 ਤੇ ਰਾਜਵਿੰਦਰ ਸਿੰਘ ਨੂੰ 15947 ਵੋਟਾਂ ਮਿਲੀਆਂ ਹਨ। ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੂੰ  ਸਿਰਫ 7313 ਵੋਟਾਂ ਮਿਲੀਆਂ ਹਨ।

Continues below advertisement


ਸੰਗਰੂਰ ਤੋਂ ਮੀਤ ਹੇਅਰ ਦੀ ਲੀਡ
ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੇ ਵੱਡੀ ਲੀਡ ਬਣਾ ਲਈ ਹੈ। ਮੀਤ ਹੇਅਰ 79072 ਵੋਟਾਂ ਨਾਲ ਸਭ ਤੋਂ ਅੱਗੇ ਹਨ। ਦੂਜੇ ਨੰਬਰ ਉਪਰ 43060 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਹਨ।


ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 37789 ਤੇ ਬੀਜੇਪੀ ਦੇ ਅਰਵਿੰਦ ਖੰਨਾ ਨੂੰ 22980 ਵੋਟਾਂ ਮਿਲੀਆਂ ਹਨ। ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾ ਨੂੰ 13186 ਵੋਟਾਂ ਮਿਲੀਆਂ ਹਨ।