Hoshiarpur News: ਹੁਸ਼ਿਆਰਪੁਰ ਦੇ ਸੁਨਿਆਰਾ ਬਜਾਰਾ ਵਿੱਚ ਮਰਾਠੀ ਸੁਨਿਆਰ ਦੀ ਸਾਈ ਨਾਥ ਟੰਚ ਨਾਮ ਦੀ ਦੁਕਾਨ 'ਤੇ ਸੋਨਾ-ਚਾਂਦੀ ਅਤੇ ਨਕਦੀ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  


ਮਿਲੀ ਜਾਣਕਾਰੀ ਮੁਤਾਬਕ ਅਤੇ ਪੀੜਤ ਦੇ ਦੱਸਣ ਮੁਤਾਬਕ ਉਸ ਨੇ ਅੱਜ ਸਵੇਰੇ 8:30 ਵਜੇ ਦੁਕਾਨ ਖੋਲੀ, ਜਿਸ ਤੋਂ ਬਾਅਦ ਦੋ ਮੋਟਰ ਸਾਈਕਲ ਸਵਾਰ ਉਸ ਕੋਲ ਸੋਨੇ ਦੀ ਜਾਂਚ ਕਰਵਾਉਣ ਆਏ। ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰ 'ਤੇ ਹਮਲਾ ਕੀਤੀ ਅਤੇ ਉਸ ਕੋਲੋਂ 1 ਕਿਲੋ ਸੋਨਾ-ਚਾਂਦੀ ਅਤੇ 23 ਲੱਖ ਰੁਪਏ ਦੀ ਨਕਦੀ ਲੈਕੇ ਫਰਾਰ ਹੋ ਗਏ।


ਇੰਨਾ ਹੀ ਨਹੀਂ ਉਹ CCTV ਦੇ DVR ਵੀ ਲੈਕੇ ਚਲੇ ਗਏ। ਇਸ ਬਾਰੇ ਬੋਲਦਿਆਂ ਹੋਇਆਂ DSP ਸਿਟੀ ਅਮਰਨਾਥ ਨੇ ਦੱਸਿਆ ਕਿ ਇਸ ਦੁਕਾਨ ਦਾ ਮਾਲਕ ਪਿੰਡ ਗਿਆ ਹੋਇਆ ਹੈ ਅਤੇ ਉਸ ਦੇ ਪਿੱਛੋਂ ਦੁਕਾਨ ਦੇ ਕਾਰੀਗਰ ਨਾਲ ਇਹ ਲੁੱਟ ਦੀ ਘਟਨਾ ਵਾਪਰੀ ਹੈ। ਉਸ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਹੁਣ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Kisan Protest: ਸ਼ੰਭੂ ਕਿਸਾਨਾਂ ਦੇ ਧਰਨੇ ਲਈ ਸਿਰ ਦਰਦ ਬਣੇ ਨੇੜੇ ਪਿੰਡਾਂ ਦੇ ਲੋਕ, ਪਹੁੰਚ ਗਏ ਮੋਰਚੇ 'ਤੇ ਹੋਇਆ ਜ਼ਬਰਦਸਤ ਹੰਗਾਮਾ