ਰੂਪਨਗਰ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜੋ ਸਾਬਤ ਕਰਦੀ ਹੈ ਕਿ ਜਦੋਂ ਪਰਮਾਤਮਾ ਦੇਣ ‘ਤੇ ਆ ਜਾਵੇ ਤਾਂ ਛੱਪਰ ਫਾੜ ਕੇ ਦਿੰਦਾ ਹੈ। ਇੱਥੇ ਦੇ ਇੱਕ ਵਿਅਕਤੀ ਦੀ ਕਿਸਮਤ ਅਜਿਹੀ ਚਮਕੀ ਕਿ ਲੋਕ ਹੈਰਾਨ ਰਹਿ ਗਏ। ਇਸ ਵਿਅਕਤੀ ਨੇ ਅਸ਼ੋਕਾ ਲਾਟਰੀ ਦੀ ਦੁਕਾਨ ਤੋਂ 7 ਰੁਪਏ ਮੁੱਲ ਵਾਲੀ ‘ਡੀਅਰ ਲਾਟਰੀ’ ਦੀਆਂ 100 ਟਿਕਟਾਂ ਖਰੀਦੀਆਂ ਸਨ। ਇਹ ਖਰੀਦ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਭਾਗ ਬਣ ਕੇ ਸਾਹਮਣੇ ਆਇਆ, ਕਿਉਂਕਿ ਅੱਜ ਉਸ ਦੀਆਂ ਖਰੀਦੀਆਂ ਸਾਰੀਆਂ 100 ਟਿਕਟਾਂ ‘ਤੇ ਇਨਾਮ ਨਿਕਲਿਆ ਹੈ। ਇਹਨਾਂ ਟਿਕਟਾਂ ਦੀ ਕੁੱਲ ਇਨਾਮੀ ਰਕਮ 10 ਲੱਖ ਰੁਪਏ ਬਣਦੀ ਹੈ, ਜਿਸ ਨਾਲ ਉਹ ਅਚਾਨਕ ਮਾਲਾਮਾਲ ਹੋ ਗਿਆ।

Continues below advertisement

ਹਰ ਕੋਈ ਹੈਰਾਨ

ਲਾਟਰੀ ਵਿਕਰੇਤਾ ਅਸ਼ੋਕਾ ਲਾਟਰੀ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੇ ਇਹ 100 ਟਿਕਟਾਂ ਵੇਚੀਆਂ ਸਨ ਅਤੇ ਕਿਸਮਤ ਦੇ ਹੈਰਾਨੀਜਨਕ ਖੇਡ ਦੇ ਤੌਰ ‘ਤੇ ਹਰ ਇਕ ਟਿਕਟ ‘ਤੇ ਇਨਾਮ ਨਿਕਲਿਆ ਹੈ। ਇਹ ਘਟਨਾ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇੱਕੋ ਵਾਰ ‘ਚ 100 ਟਿਕਟਾਂ ਦਾ ਜਿੱਤਣਾ ਬਹੁਤ ਹੀ ਦੁਲੱਭ ਮੰਨਿਆ ਜਾਂਦਾ ਹੈ। ਲੋਕ ਇਸਨੂੰ ਸੱਚਮੁੱਚ ਰੱਬ ਦੀ ਮਿਹਰ ਦਾ ਨਿਸ਼ਾਨ ਮੰਨ ਰਹੇ ਹਨ।

Continues below advertisement

ਉਹਨਾਂ ਦੱਸਿਆ ਕਿ ਇਨਾਮ ਦੀ ਕੁੱਲ ਰਕਮ 10 ਲੱਖ ਰੁਪਏ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਦੁਕਾਨ ‘ਤੇ ਲਗਾਤਾਰ ਵੱਡੇ ਇਨਾਮ ਨਿਕਲ ਰਹੇ ਹਨ, ਇਸ ਕਰਕੇ ਲੋਕ ਦੂਰ-ਦੂਰ ਤੋਂ ਆ ਕੇ ਉਹਨਾਂ ਦੀ ਦੁਕਾਨ ਤੋਂ ਲਾਟਰੀ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹ ਇਨਾਮ ਟਿਕਟ ਨੰਬਰ 50 77823 ‘ਤੇ ਲੱਗਿਆ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।