Punjab News: ਰੂਪਨਗਰ ਵਿੱਚ ਕੁਝ ਦਿਨ ਪਹਿਲਾਂ ਇੱਕ ਸ਼ਖ਼ਸ ਨੇ 200 ਲਾਟਰੀ ਟਿਕਟ ਖਰੀਦੇ ਸਨ, ਜਿਨ੍ਹਾਂ ਵਿੱਚੋਂ ਹਰ ਇੱਕ ਟਿਕਟ ‘ਤੇ 10,000 ਰੁਪਏ ਦਾ ਇਨਾਮ ਨਿਕਲਿਆ ਸੀ। ਹੁਣ ਰੋਪੜ ‘ਚ ਇੱਕ ਹੋਰ ਸ਼ਖ਼ਸ ਦੀ ਕਿਸਮਤ ਵੀ ਚਮਕ ਪਈ ਹੈ। ਉਸ ਨੇ ਸਿਰਫ਼ 7 ਰੁਪਏ ਦੇ 50 ਟਿਕਟ ਖਰੀਦੇ ਸਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ 50 ਟਿਕਟਾਂ ‘ਤੇ ਇਨਾਮ ਨਿਕਲ ਆਇਆ। ਕੁੱਲ ਇਨਾਮ ਦੀ ਰਕਮ 5 ਲੱਖ ਰੁਪਏ ਬਣਦੀ ਹੈ। ਇਨਾਮ ਜਿੱਤਣ ਵਾਲੇ ਇਸ ਸ਼ਖ਼ਸ ਨੇ ਆਪਣੀ ਪਹਿਚਾਣ ਜਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕੈਮਰੇ ਦੇ ਸਾਹਮਣੇ ਆਉਣ ਤੋਂ ਵੀ ਮਨ੍ਹਾਂ ਕਰ ਦਿੱਤਾ ਹੈ।

Continues below advertisement

7 ਰੁਪਏ ਤੋਂ ਇੰਝ ਬਣਿਆ ਲੱਖਪਤੀ

ਸ਼੍ਰੀ ਰਾਧਾ ਲਾਟਰੀ ਸਟਾਲ ਰੂਪਨਗਰ ਦੇ ਮਾਲਕ ਗੌਰਵ ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਸ਼ਖ਼ਸ ਨੇ ਉਨ੍ਹਾਂ ਦੀ ਦੁਕਾਨ ਤੋਂ 7 ਰੁਪਏ ਦੇ 50 ਲਾਟਰੀ ਟਿਕਟ ਖਰੀਦੇ ਸਨ, ਅਤੇ ਕਿਸਮਤ ਇੰਨੀ ਮਿਹਰਬਾਨੀ ਹੋਈ ਕਿ ਇਹ ਸਾਰੇ 50 ਟਿਕਟ ਇਨਾਮੀ ਨਿਕਲੇ। ਹਰ ਟਿਕਟ ‘ਤੇ ਇਨਾਮ ਮਿਲਣ ਨਾਲ ਕੁੱਲ ਰਕਮ 5 ਲੱਖ ਰੁਪਏ ਬਣ ਗਈ। ਗੌਰਵ ਧਵਨ ਨੇ ਕਿਹਾ ਕਿ ਉਹਨਾਂ ਨੇ ਜੇਤੂ ਨੂੰ ਸਾਰੀ ਇਨਾਮੀ ਰਕਮ ਅਦਾ ਕਰ ਦਿੱਤੀ ਹੈ। ਉਨ੍ਹਾਂ ਦੇ ਅਨੁਸਾਰ, ਰੂਪਨਗਰ ਵਿੱਚ ਲਗਾਤਾਰ ਲੋਕ ਲਾਟਰੀ ਜਿੱਤ ਰਹੇ ਹਨ, ਜਿਸ ਨਾਲ ਲੋਕਾਂ ਦਾ ਲਾਟਰੀ ਵੱਲ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਦਿਨੋਂ-ਦਿਨ ਹੋਰ ਲੋਕ ਵੀ ਆਪਣੀ ਕਿਸਮਤ ਅਜ਼ਮਾਣ ਲਈ ਲਾਟਰੀ ਟਿਕਟ ਖਰੀਦ ਰਹੇ ਹਨ।

Continues below advertisement

ਨੋਟ: ਲਾਟਰੀ ਖੇਡਣ ਸਮੇਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕ ਤੇਜ਼ੀ ਨਾਲ ਪੈਸਾ ਕਮਾਉਣ ਦੀ ਲਾਲਚ ਵਿੱਚ ਬਿਨਾਂ ਸੋਚੇ-ਸਮਝੇ ਵੱਧ ਟਿਕਟ ਖਰੀਦ ਲੈਂਦੇ ਹਨ, ਜਿਸ ਨਾਲ ਨੁਕਸਾਨ ਦਾ ਖ਼ਤਰਾ ਵਧ ਜਾਂਦਾ ਹੈ। ਹਮੇਸ਼ਾ ਸਰਕਾਰ ਵੱਲੋਂ ਮੰਨਤਾ ਪ੍ਰਾਪਤ ਅਤੇ ਰਜਿਸਟਰਡ ਲਾਟਰੀ ਸਟਾਲ ਤੋਂ ਹੀ ਟਿਕਟ ਖਰੀਦੋ। ਅਣਜਾਣ ਜਗ੍ਹਾਂ ਜਾਂ ਸ਼ੱਕੀ ਆਫਰਾਂ ਤੋਂ ਦੂਰ ਰਹੋ ਕਿਉਂਕਿ ਠੱਗੀ ਦੇ ਮਾਮਲੇ ਵੀ ਬਹੁਤ ਸਾਹਮਣੇ ਆਉਂਦੇ ਹਨ। ਜਿੱਤ ਦੀ ਉਮੀਦ ਰੱਖਦੇ ਹੋਏ ਆਪਣੇ ਖਰਚੇ ‘ਤੇ ਕਾਬੂ ਰੱਖੋ ਅਤੇ ਕਦੇ ਵੀ ਲਾਟਰੀ ਨੂੰ ਆਦਤ ਜਾਂ ਨਸ਼ੇ ਵਾਂਗ ਨਾ ਅਪਣਾਓ। ਇਹ ਮਨੋਰੰਜਨ ਲਈ ਹੈ, ਕਮਾਈ ਦਾ ਪੱਕਾ ਸਾਧਨ ਨਹੀਂ। ਇਸ ਲਈ ਲਾਟਰੀ ਪਾਉਣ ਨੂੰ ਆਪਣੀ ਲੱਤ ਨਾ ਬਣਾਓ।