ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਅੰਦਰ ਪੈਂਦੇ ਸ਼ਹਿਰ ਖੰਨਾ ਤੋਂ ਇੱਕ ਹਵਾਲਾਤੀ ਦੇ ਕੋਰੋਨਾ ਨਾਲ ਸੰਕਰਮੀਤ ਹੋਣ ਦੀ ਖਬਰ ਸਾਹਮਣੇ ਆਈ ਹੈ। ਖੰਨਾ ਪੁਲਿਸ ਨੇ ਪਿੰਡ ਬਾਹੋਮਾਜਰਾ ਵਿਖੇ ਚੱਲ ਰਹੀ ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾ ਫਾਸ਼ ਕੀਤਾ ਸੀ। ਜਿਸ 'ਚ ਪੁਲਿਸ ਨੇ 1 ਦੋਸ਼ੀ ਨੂੰ ਹਿਰਾਸਤ 'ਚ ਲਿਆ ਹੋਇਆ ਸੀ। ਇਸ ਦੋਸ਼ੀ ਦਾ ਕੋਰੋਨਵਾਇਰਸ ਟੈਸਟ ਕਰਵਾਏ ਜਾਣ ਤੇ ਇਹ ਗੱਲ ਦਾ ਖੁਲਾਸਾ ਹੋਇਆ ਹੈ ਕਿ ਦੋਸ਼ੀ ਕੋਰੋਨਵਾਇਰਸ ਨਾਲ ਸੰਕਰਮਿਤ ਹੈ।


ਲੁਧਿਆਣਾ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 99 ਹੋ ਗਈ ਹੈ। ਇਨ੍ਹਾਂ 'ਚ 56 ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਹਨ ਅਤੇ 06 ਵਿਅਕਤੀ ਠੀਕ ਵੀ ਹੋ ਚੁੱਕੇ ਹਨ।

ਇਸ ਦੇ ਨਾਲ ਹੀ ਖੰਨਾ ਦੀ 1 ਮਹਿਲਾ ਅਤੇ 1ਕੰਬਾਇਨ ਚਾਲਕ ਦੀ ਰਿਪੋਰਟ ਪੌਜ਼ੇਟਿਵ ਆਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਐਸਐਮਓ ਖੰਨਾ ਰਜਿੰਦਰ ਗੁਲਾਟੀ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।

ਐਸਐਮਓ ਰਜਿੰਦਰ ਗੁਲਾਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਤੋਂ ਭੇਜੇ ਗਏ ਸੈਂਪਲਾ ਚੋਂ 3 ਪੌਜ਼ੇਟਿਵ ਹਨ ਇਹਨਾਂ ਵਿੱਚੋਂ ਇੱਕ ਪੁਲਿਸ ਰਿਮਾਂਡ ਤੇ ਚੱਲ ਰਿਹਾ ਇੱਕ ਦੋਸ਼ੀ ਹੈ। ਇਸ ਦੋਸ਼ੀ ਦੇ ਕੋਰੋਨਾ ਪੌਜ਼ੇਟਿਵ ਆਉਣ ਕਾਰਨ ਇਸ ਦੇ ਸੰਪਰਕ ਵਿੱਚ ਆਏ ਪੁਲਿਸ ਮੁਲਜਮਾਂ ਦੇ ਨਮੂਨੇ ਲੈ ਕੇ ਓਹਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।