ਰੌਬਟ
ਚੰਡੀਗੜ੍ਹ: ਅੱਜ ਕੋਰੋਨਾਵਾਇਰਸ ਦਾ ਕਹਿਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ 'ਚ ਬਣਿਆ ਰਿਹਾ। ਲੁਧਿਆਣਾ ਵਿੱਚ ਵਾਇਰਸ ਨਾਲ ਇੱਕ ਦੀ ਮੌਤ ਅਤੇ ਚਾਰ ਹੋਰ ਮਾਮਲੇ ਸਾਹਮਣੇ ਆਉਣ ਦੀ ਖ਼ਬਰ ਮਿਲੀ ਹੈ।ਜਿਸ ਨਾਲ ਕੋਰੋਨਾ ਪੀੜਤਾਂ ਦੀ ਜ਼ਿਲੇ 'ਚ ਗਿਣਤੀ 16 ਹੋ ਗਈ ਹੈ। ਲੁਧਿਆਣਾ 'ਚ ਤਿੰਨ ਲੋਕ ਕੋਰੋਨਾ ਵਾਇਰਸ ਕਾਰਨ ਜਾਨ ਗੁਆ ਚੁੱਕੇ ਹਨ।ਉਧਰ ਪੰਜਾਬ ਵਿੱਚ ਇਹ ਗਿਣਤੀ 15 ਹੋ ਗਈ ਹੈ।
ਲੁਧਿਆਣਾ 'ਚ ਕੋਰੋਨਾ ਨਾਲ ਤੀਜੀ ਮੌਤ ਅੱਜ ਲੁਧਿਆਣਾ ਦੇ 58 ਸਾਲਾ ਕਾਨੂੰਗੋ ਦੀ ਕੋਰੋਨਾਵਾਇਰਸ ਕਾਰਨ ਹੋਈ ਮੌਤ ਹੋ ਗਈ। ਮ੍ਰਿਤਕ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਕਸਬਾ ਪਾਇਲ ਦਾ ਵਾਸੀ ਸੀ।ਡਾਕਟਰਾਂ ਮੁਤਾਬਕ ਮ੍ਰਿਤਕ ਨੂੰ ਵੀਰਵਾਰ ਨੂੰ ਸਾਹ ਦੀ ਤਕਲੀਫ਼ ਹੋਣ ਤੋਂ ਬਾਅਦ ਵੈਨਿਲੇਟਰ 'ਤੇ ਰੱਖਿਆ ਗਿਆ ਸੀ। ਕੋਰੋਨਾ ਟੈਸਟ ਪੌਜ਼ੇਟਿਵ ਹੋਣ ਦੇ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਸ਼ੁੱਕਰਵਾਰ ਦੁਪਹਿਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ।
ਸੂਤਰਾਂ ਮੁਤਾਬਕ ਮ੍ਰਿਤਕ ਵਿਅਕਤੀ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਉਹ ਮਾਲ ਵਿਭਾਗ ਵਿੱਚ ਕਾਨੂੰਗੋ ਵਾਜੋਂ ਨੌਕਰੀ ਕਰਦਾ ਸੀ, ਅਤੇ 22 ਮਾਰਚ ਤੋਂ ਹੀ ਘਰ ਵਿੱਚ ਰਿਹਾ ਸੀ। ਉਸਦੀ ਕੋਈ ਟ੍ਰੈਵਲ ਹਿੱਸਟਰੀ ਨਹੀਂ ਸੀ।ਕਾਨੂੰਗੋ ਦੀ ਮੌਤ ਕਾਰਨ ਅਧਿਕਾਰੀਆਂ ਨੇ ਉਸ ਦੇ ਪਰਿਵਾਰ ਨੂੰ ਅਲੱਗ ਕਰ ਦਿੱਤਾ ਹੈ।ਜਿਸ ਵਿੱਚ 70 ਸਾਲ ਤੋਂ ਵੱਧ ਉਮਰ ਦੇ ਤਿੰਨ ਬਜ਼ੁਰਗ ਸ਼ਾਮਲ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ 'ਚ ਵਾਇਰਸ ਦਾ ਕੋਈ ਲੱਛਣ ਨਹੀਂ ਹੈ।
ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਵਾਇਰਸ ਦੇ 14 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 211 ਹੋ ਗਈ ਹੈ।
ਲੁਧਿਆਣਾ 'ਚ ਚਾਰ ਹੋਰ ਮਾਮਲੇ ਇਸੇ ਦੌਰਾਨ ਲੁਧਿਆਣਾ ਦੇ ਤਿੰਨ ਹੋਰ ਕੇਸ ਏਸੀਪੀ ਦੇ ਸੰਪਰਕ ਤੋਂ ਸਾਹਣੇ ਆਏ ਹਨ। ਜਿਸ ਨੇ ਤਿੰਨ ਦਿਨ ਪਹਿਲਾਂ ਮਾਰੂ ਕੋਰੋਨਾਵਾਇਰਸ ਦਾ ਸਕਾਰਾਤਮਕ ਟੈਸਟ ਕੀਤਾ ਸੀ। ਏਸੀਪੀ ਦੀ ਪਤਨੀ, ਉਸ ਦਾ ਗੰਨਮੈਨ, ਫਿਰੋਜ਼ਪੁਰ ਦਾ ਵਸਨੀਕ ਅਤੇ ਬਸਤੀ ਜੋਧੇਵਾਲ ਐਸਐਚਓ ਵਜੋਂ ਤਾਇਨਾਤ ਇੱਕ ਸਬ ਇੰਸਪੈਕਟਰ ਸੰਕਰਮਿਤ ਪਾਏ ਗਏ ਹਨ।
ਏਸੀਪੀ ਇਸ ਸਮੇਂ ਐਸਪੀਐਸ ਹਸਪਤਾਲ ਵਿੱਚ ਦਾਖਲ ਹੈ ਅਤੇ ਵੈਂਟੀਲੇਟਰ ’ਤੇ ਹੈ। ਵਿਭਾਗ ਏਸੀਪੀ ਦੇ ਸਾਰੇ ਸੰਪਰਕਾਂ ਦੇ ਨਮੂਨੇ ਇਕੱਤਰ ਕਰ ਰਿਹਾ ਹੈ ਅਤੇ ਹੁਣ ਤੱਕ ਤਕਰੀਬਨ 51 ਨਮੂਨੇ ਇਕੱਠੇ ਕੀਤੇ ਜਾ ਚੁੱਕੇ ਹਨ।ਏਸੀਪੀ ਨੂੰ ਕੁਝ ਦਿਨ ਪਹਿਲਾਂ ਸਬਜ਼ੀ ਮੰਡੀ ਵਿਖੇ ਡਿਊਟੀ ਦੌਰਾਨ ਵਾਇਰਸ ਦੀ ਲਾਗ ਲੱਗੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਲੁਧਿਆਣਾ ਦੀ ਜ਼ਿਲ੍ਹਾ ਮੰਡੀ ਬੋਰਡ ਅਫਸਰ ਦਾ ਵੀ ਕੋਰੋਨਾ ਟੈਸਟ ਸਕਾਰਾਤਮਕ ਕੀਤਾ ਗਿਆ ਹੈ।ਤਾਜ਼ਾ ਮਾਮਲਿਆਂ ਨਾਲ, ਲੁਧਿਆਣਾ ਵਿੱਚ ਕੁੱਲ ਕੇਸ 16 ਹੋ ਗਏ ਹਨ।