ਲੁਧਿਆਣਾ: ਲੁਧਿਆਣਾ ਦੇ ਮਾਡਲ ਟਾਊਨ ਵਿਚ ਇੱਕ ਰੇਹੜੀ ਤੇ ਜੂਸ ਵੇਚਣ ਵਾਲਾ ਅੱਜਕਲ ਚਰਚਾ 'ਚ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਜੜੀ ਬੂਟੀਆਂ ਵਾਲੇ ਨੁਸਖ਼ੇ ਨਾਲ ਪੇਟ ਦੀਆਂ ਬਿਮਾਰੀਆਂ ਜੜ੍ਹ ਤੋਂ ਖਤਮ ਹੋ ਜਾਂਦੀਆ ਹਨ। ਪਹਿਲਾਂ 10 ਰੁਪਏ ਦਾ ਇੱਕ ਗਿਲਾਸ ਸੀ ਅਤੇ ਹੁਣ 15 ਰੁਪਏ ਦਾ ਕਰ ਦਿੱਤਾ ਹੈ। ਦੂਰੋਂ ਦੂਰੋਂ ਲੋਕ ਤਿਸ ਹਕੀਮ ਕੋਲ ਜੂਸ ਪੀਣ ਆਉਂਦੇ ਹਨ। ਰੇਹੜੀ ਲਾਉਣ ਵਾਲੇ ਨੇ ਦੱਸਿਆ ਕਿ ਉਸ ਦੇ ਇਸ ਨੁਸਖ਼ੇ ਦੀ ਪ੍ਰਮੋਸ਼ਨ ਉਹ ਖੁਦ ਨਹੀਂ ਸਗੋ ਉਸ ਦੇ ਪੀਣ ਵਾਲੇ ਗ੍ਰਾਹਕ ਕਰਦੇ ਹਨ। ਜਗਦੀਸ਼ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਚਾਹੇ ਤਾਂ ਇਹ ਨੁਸਖਾ ਉਸ ਨੂੰ ਉਹ ਮੁਫ਼ਤ ਵਿੱਚ ਦੇ ਸਕਦਾ ਹੈ।
ਜੜੀ-ਬੂਟੀਆਂ ਨਾਲ ਤਿਆਰ ਇਹ ਜੂਸ ਪੀਣ ਆਉਣ ਵਾਲਿਆਂ ਨੇ ਦੱਸਿਆ ਕਿ ਇਸ ਦੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੋ ਰਹੇ ਹਨ।ਬੀਮਾਰੀਆਂ ਖਤਮ ਹੋ ਰਹੀਆਂ ਹਨ।ਕਬਜ਼ ਦੀ ਸ਼ਿਕਾਇਤ ਪੇਟ ਦੀਆਂ ਬਿਮਾਰੀਆਂ ਗੈਸ ਦੀ ਮੁਸ਼ਕਲ, ਸ਼ੂਗਰ ਬੀ ਪੀ ਵਧਣਾ, ਜੌੜਾਂ ਵਿੱਚ ਦਰਦ ਹੋਣ ਆਦਿ ਰੋਗਾਂ ਤੋਂ ਉਨ੍ਹਾਂ ਨੂੰ ਨਿਜ਼ਾਤ ਮਿਲੀ ਹੈ।ਜੂਸ ਪੀਣ ਆਉਣ ਵਾਲੇ ਗ੍ਰਾਹਕਾਂ ਨੇ ਕਿਹਾ ਕਿ ਇਹ ਦੇਸੀ ਜੜੀ-ਬੂਟੀਆਂ ਨਾਲ ਤਿਆਰ ਹੈ।ਇਸ ਕਰਕੇ ਇਸਦਾ ਕੋਈ ਸਾਈਡ ਇਫ਼ੈਕਟ ਨਹੀਂ ਹੈ।
ਜੂਸ ਨਾਲ ਹਰ ਮਰਜ਼ ਦੇ ਇਲਾਜ ਦਾ ਦਾਅਵਾ, ਸਿਰਫ 15 ਰੁਪਏ ਕੀਮਤ
ਏਬੀਪੀ ਸਾਂਝਾ
Updated at:
28 Jul 2020 09:52 PM (IST)
ਲੁਧਿਆਣਾ ਦੇ ਮਾਡਲ ਟਾਊਨ ਵਿਚ ਇੱਕ ਰੇਹੜੀ ਤੇ ਜੂਸ ਵੇਚਣ ਵਾਲਾ ਅੱਜਕਲ ਚਰਚਾ 'ਚ ਹੈ। ਉਸ ਦਾ ਦਾਅਵਾ ਹੈ ਕਿ ਉਸ ਦੇ ਜੜੀ ਬੂਟੀਆਂ ਵਾਲੇ ਨੁਸਖ਼ੇ ਨਾਲ ਪੇਟ ਦੀਆਂ ਬਿਮਾਰੀਆਂ ਜੜ੍ਹ ਤੋਂ ਖਤਮ ਹੋ ਜਾਂਦੀਆ ਹਨ।
- - - - - - - - - Advertisement - - - - - - - - -