ਕੰਗਣਾ ਰਣੌਤ ਦੇ ਟਵੀਟ ਤੋਂ ਸੁਰਖੀਆਂ 'ਚ ਆਈ ਬਠਿੰਡਾ ਦੀ 80 ਸਾਲ ਦੀ ਮਹਿੰਦਰ ਕੌਰ ਨੂੰ ਖ਼ਾਲਸ ਸੋਨੇ ਦਾ ਤਗਮਾ ਮਿਲਿਆ। ਨਿਊਜ਼ੀਲੈਂਡ ਤੋਂ ਸਿੱਖ ਸੁਪਰੀਮ ਸੁਸਾਇਟੀ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਹਿੰਦਰ ਕੌਰ ਦੇ ਕਿਸਾਨ ਅੰਦੋਲਨ 'ਚ ਜਾਣ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਸੋਨੇ ਦਾ ਮੈਡਲ ਉਨ੍ਹਾਂ ਦੇ ਪਿੰਡ ਭੇਜਿਆ।


ਮਹਿੰਦਰ ਕੌਰ ਦੀ ਤਸਵੀਰ 'ਤੇ ਕੰਗਣਾ ਨੇ ਟਵੀਟ ਕੀਤਾ ਸੀ ਕਿ ਪੰਜਾਬ 'ਚ ਅਜਿਹਾ ਕੰਮ ਕਰਨ ਵਾਲੀਆਂ 100-100 ਰੁਪਏ 'ਚ ਮਿਲ ਜਾਂਦੀਆਂ ਹਨ। ਇਸ ਤੋਂ ਬਾਅਦ ਪੂਰਾ ਪੰਜਾਬ ਸੋਸਲ ਮੀਡੀਆ 'ਤੇ ਕੰਗਣਾ ਦੇ ਪਿੱਛੇ ਪੈ ਗਿਆ। ਕੰਗਨਾ ਨੇ ਵਿਵਾਦ ਵਧਦਾ ਦੇਖ ਆਪਣਾ ਟਵੀਟ ਹਟਾ ਲਿਆ ਸੀ।


ABP ਨਿਊਜ਼ ਨੇ ਮਹਿੰਦਰ ਕੌਰ ਨਾਲ ਖਾਸ ਗੱਲ ਕੀਤੀ ਸੀ। ਮਹਿੰਦਰ ਕੌਰ ਨੇ ਕੰਗਨਾ ਨੂੰ ਚੈਲੰਜ ਕੀਤਾ ਸੀ ਕਿ 700 ਰੁਪਏ ਦਿਹਾੜੀ ਦੇਵਾਂਗੀ ਕੰਗਨਾ ਇਕ ਵਾਰ ਦੋ ਘੰਟੇ ਮੇਰੇ ਕਪਾਹ ਦੇ ਖੇਤਾਂ 'ਚ ਕੰਮ ਕਰਕੇ ਦਿਖਾਵੇ। ਮਹਿੰਦਰ ਕੌਰ ਦਾ ਪੰਜਾਬੀ ਗਾਇਕਾਂ ਨੇ ਵੀ ਆਪਣੇ ਗੀਤਾਂ 'ਚ ਜ਼ਿਕਰ ਕੀਤਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ