ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮਜੀਤ ਸਿੰਘ ਮਜੀਠੀਆ ਨੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਖਿਲਾਫ ਮੋਰਚਾ ਖੋਲ੍ਹਿਆ ਹੈ।ਮਜੀਠੀਆ ਨੇ ਕਿਹਾ ਕਿ ਅੰਨਦਾਤੇ ਨਾਲ ਧੋਖਾ ਹੋਇਆ ਹੈ।ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਬਰਾੜ ਸੀਡ ਸਟੋਰ ਤੇ ਉਹ ਬੀਜ ਵਿਕ ਰਿਹਾ ਹੈ ਜਿਸ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ।

ਮਜੀਠੀਆ ਦਾ ਕਹਿਣਾ ਹੈ ਕਿ ਇਸ ਸਬੰਧੀ ਲੁਧਿਆਣਾ 'ਚ 11 ਮਈ ਨੂੰ ਐਫਆਈਆਰ ਵੀ ਦਰਜ ਹੋਈ ਹੈ। ਪੀਆਰ 128, ਪੀਆਰ 129 ਝੌਨੇ ਦਾ ਬੀਜ ਵਿੱਕ ਰਿਹਾ ਹੈ। ਇਸ ਨੂੰ ਕਰਨਾਲ ਐਗਰੀ ਸੀਡਸ ਨੇ ਸਪਲਾਈ ਕੀਤਾ ਹੈ।ਜਿਸ ਦੀ ਫੈਕਟਰੀ ਡੇਰਾ ਬਾਬਾ ਨਾਨਕ 'ਚ ਚੱਲ ਰਹੀ ਹੈ।ਜੋ ਕਿ ਸੁਖਜਿੰਦਰ ਰੰਧਾਵਾ ਦੇ ਹਲਕੇ ਤੋਂ ਥੋੜੀ ਦੂਰੀ ਤੇ ਹੀ ਹੈ।ਮਜੀਠੀਆ ਮੁਤਾਬਕ ਯੂਨੀਵਰਸਿਟੀ ਦੀ ਮਾਨਤਾ ਤੋਂ ਬਿਨ੍ਹਾਂ ਹੀ ਬੀਜ ਵਿੱਕ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਹਾਲੇ ਤਕ ਕੋਈ ਵੀ ਕਾਰਵਾਈ ਕਰਨਾਲ ਐਗਰੀ ਸੀਡਸ ਖ਼ਿਲਾਫ਼ ਨਹੀਂ ਹੋਈ।



ਮਜੀਠੀਆ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ "ਮੈਨੂੰ ਸ਼ੱਕ ਹੈ ਕਿ ਸੁਖਜਿੰਦਰ ਰੰਧਾਵਾ ਦਾ ਇਸ ਫੈਕਟਰੀ ਤੇ ਹੱਥ ਹੈ।" ਕਿਉਂਕਿ ਕਰਨਾਲ ਸੀਡ ਸਟੋਰ ਦਾ ਮਾਲਕ ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਦਾ ਕਰੀਬੀ ਹੈ।



ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਜੀਠੀਆ ਨੇ ਦੱਸਿਆ ਕਿ 2017 'ਚ 8 ਏਕੜ 'ਚ ਫੈਕਟਰੀ ਬਣੀ ਸੀ।ਉਨ੍ਹਾਂ ਦੋਸ਼ ਲਾਇਆ ਕਿ ਲੱਖਵਿੰਦਰ ਸਿੰਘ ਲੱਖੀ ਢਿੱਲੋਂ ਦੀ ਕਾਂਗਰਸੀਆਂ ਨਾਲ ਗੰਢਤੁਪ ਹੈ।ਉਨ੍ਹਾਂ ਕਿਹਾ ਕਿ ਜਿਹੜਾ ਬੀਜ ਯੂਨੀਵਰਸਿਟੀ ਤੇ ਇਜ਼ਰਾਈਲ ਤੋਂ ਨਹੀਂ ਬਣਿਆ, ਇਹਨਾਂ ਨੇ ਬਣਾ ਦਿੱਤਾ।ਮਜੀਠੀਆ ਨੇ ਸਵਾਲ ਚੁੱਕਿਆ ਕਿ 2 ਹਫਤੇ ਬੀਤਣ ਤੋਂ ਬਾਅਦ ਵੀ ਕਿਉਂ ਪਰਚਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੋਇਆ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਇਸ ਘਪਲੇ ਤੇ ਤੁਰੰਤ ਕਾਰਵਾਈ ਕਰੇ

ਇਹ ਵੀ ਪੜ੍ਹੋ:  ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼

ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ