ਲੁਧਿਆਣਾ: ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ ਨਾਕਾਬਲ ਮੰਤਰੀ ਕਰਾਰ ਦੇ ਦਿੱਤਾ ਤੇ ਉਨ੍ਹਾਂ ਦੇ ਅਸਤੀਫ਼ੇ ਦੀ ਵੀ ਮੰਗ ਵੀ ਕੀਤੀ। ਮਜੀਠੀਆ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਜ਼ਰੀਏ ਕਿਹਾ ਕੀ ਜਿਸ ਤਰ੍ਹਾਂ ਸਾਂਸਦ ਰਵਨੀਤ ਬਿਟੂ ਨੇ ਬਠਿੰਡੇ 'ਚ ਰਾਜ ਦੀਆਂ ਸਮੱਸਿਆਵਾਂ ਦਾ ਜਿੰਮੇਵਾਰ ਮਨਪ੍ਰੀਤ ਬਾਦਲ ਨੂੰ ਦੱਸਿਆ, ਇਸ ਤੋਂ ਸੂਬੇ ਦੀ ਹਾਲਤ ਸਾਫ਼ ਬਿਆਨ ਹੁੰਦੀ ਹੈ।
ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦਾ ਸਮਰਥਨ ਕਰਨ ਬਾਰੇ ਮਜੀਠੀਆ ਨੇ ਕਿਹਾ ਕਿ ਡੀਐਸਪੀ ਨੇ ਜਾਂਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਕੀਤੀ ਸੀ। ਹੁਣ ਇਸ ਵਿੱਚ ਲੁਧਿਆਣੇ ਦਾ ਮੰਤਰੀ ਫਸ ਗਿਆ ਤਾਂ ਡੀਐਸਪੀ ਤੇ ਕਾਰਵਈ ਸ਼ੁਰੂ ਕਰ ਦਿੱਤੀ।
ਸਰਕਾਰ ਨੂੰ ਭ੍ਰਿਸ਼ਟਾਚਾਰ ਤੇ ਘੇਰਦੇ ਉਨ੍ਹਾਂ ਕਿਹਾ ਕਿ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਆਪ ਕਹਿ ਚੁੱਕੇ ਹਨ ਕੀ ਉਨ੍ਹਾਂ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ ਪਰ ਮੰਤਰੀ ਕਾਰਵਾਈ ਨਹੀਂ ਕਰ ਰਹੇ।
ਮਜੀਠੀਆ ਨੂੰ ਮਨਪ੍ਰੀਤ ਬਾਦਲ ਦੀ ਕਾਬਲੀਅਤ 'ਤੇ ਸ਼ੱਕ
ਏਬੀਪੀ ਸਾਂਝਾ
Updated at:
22 Dec 2019 07:02 PM (IST)
ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ ਨਾਕਾਬਲ ਮੰਤਰੀ ਕਰਾਰ ਦੇ ਦਿੱਤਾ ਤੇ ਉਨ੍ਹਾਂ ਦੇ ਅਸਤੀਫ਼ੇ ਦੀ ਵੀ ਮੰਗ ਵੀ ਕੀਤੀ। ਮਜੀਠੀਆ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਜ਼ਰੀਏ ਕਿਹਾ ਕੀ ਜਿਸ ਤਰ੍ਹਾਂ ਸਾਂਸਦ ਰਵਨੀਤ ਬਿਟੂ ਨੇ ਬਠਿੰਡੇ 'ਚ ਰਾਜ ਦੀਆਂ ਸਮੱਸਿਆਵਾਂ ਦਾ ਜਿੰਮੇਵਾਰ ਮਨਪ੍ਰੀਤ ਬਾਦਲ ਨੂੰ ਦੱਸਿਆ, ਇਸ ਤੋਂ ਸੂਬੇ ਦੀ ਹਾਲਤ ਸਾਫ਼ ਬਿਆਨ ਹੁੰਦੀ ਹੈ।
- - - - - - - - - Advertisement - - - - - - - - -