Punjab News: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਸਰਕਾਰ ਕਿਵੇਂ ਚਲਾਉਂਣੀ ਹੁੰਦੀ ਹੈ, ਉਸ ਨੂੰ ਲੈ ਕੇ ਪਾਠ ਪੜ੍ਹਾਇਆ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਵਿੱਚ ਅਜੇ ਵੀ ਬਚਪਨਾ ਹੈ, ਜਿਸ ਕਰਕੇ ਸਮਝ ਨਹੀਂ ਆ ਰਹੀ ਹੈ ਕਿ ਸੂਬੇ ਦੀ ਸਰਕਾਰ ਨੂੰ ਕਿਵੇਂ ਚਲਾਇਆ ਜਾਵੇ। ਅੱਜ ਰੱਦ ਹੋਏ ਸੈਸ਼ਨ ਨੂੰ ਲੈ ਕੇ ਹੋਏ ਖਰਚੇ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- 'ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪ ਸਮਝ ਨਹੀਂ ਆ ਰਹੀ ਕਿ ਸੂਬੇ ਨੂੰ ਚਲਾਇਆ ਕਿਵੇਂ ਜਾਵੇ...ਆਪ ਹੀ ਗੈਰ ਕਾਨੂੰਨੀ ਤੌਰ ’ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਤੇ ਆਪ ਹੀ ਰੱਦ ਵੀ ਕਰ ਦਿੱਤਾ...'
ਭਗਵੰਤ ਮਾਨ ਸ਼ਰਮ ਕਰੋ
ਮਜੀਠਿਆ ਨੇ ਅੱਗੇ ਕਿਹਾ- 'ਅਸੀਂ ਮੰਗ ਕਰਦੇ ਹਾਂ ਕਿ ਇਸ ਸੈਸ਼ਨ ਤੇ ਪਹਿਲਾਂ ਸੱਦੇ ਗੈਰ ਕਾਨੂੰਨੀ ਸੈਸ਼ਨ ਦਾ ਖਰਚਾ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜੇਬ ਵਿਚੋਂ ਦੇਣ ਅਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ’ਤੇ ਇਸਦਾ ਵਾਧੂ ਬੋਝ ਨਾ ਪਾਇਆ ਜਾਵੇ ਕਿਉਂਕਿ ਪਹਿਲਾਂ ਹੀ ਸਵਾ ਤਿੰਨ ਲੱਖ ਕਰੋੜ ਰੁਪਏ ਦਾ ਪੰਜਾਬ ਕਰਜ਼ਈ ਹੋ ਗਿਆ ਹੈ। ਮੈਂ ਵਿਰੋਧੀ ਧਿਰ ਦੇ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ ਤੇ ਸਮੁੱਚੇ ਵਿਰੋਧੀ ਧਿਰ ਦੇ ਐਮ ਐਲ ਏਜ਼ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਸ ਸੈਸ਼ਨ ਦੇ ਭੱਤੇ ਨਾ ਲੈ ਕੇ ਪੰਜਾਬ ਵਾਸਤੇ ਯੋਗਦਾਨ ਪਾਉਣ.....ਪੰਜਾਬ ਵਿਰੋਧੀ ਭਗਵੰਤ ਮਾਨ ਸ਼ਰਮ ਕਰੋ, ਸ਼ਰਮ ਕਰੋ'
ਸਪੀਕਰ ਤੋਂ ਮੰਗਿਆ ਅਸਤੀਫਾ
ਇਸ ਤੋਂ ਇਲਾਵਾ ਮਜੀਠਿਆ ਨੇ ਗੈਰ ਕਾਨੂੰਨੀ ਸੈਸ਼ਨ ਸੱਦਣ ਦੇ ਲਈ ਸਪੀਕਰ ਕੁਲਤਾਰ ਸੰਧਵਾਂ ਤੋਂ ਮੁਆਫੀ ਮੰਗਣ ਦੇ ਨਾਲ ਅਸਤੀਫਾ ਦੇਣ ਦੀ ਗੱਲ ਵੀ ਆਖੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।