Punjab News: ਲੁਧਿਆਣਾ ਵਿੱਚ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ ਕਿ  ਪੰਜਾਬ ਦੇ ਥਾਣਿਆਂ ਤੇ ਚੌਕੀਆਂ ਵਿੱਚ ਲਗਾਤਾਰ 7 ਤੋਂ 8 ਧਮਾਕੇ ਹੋ ਚੁੱਕੇ ਹਨ। ਧਮਾਕੇ ਤੋਂ ਬਾਅਦ ਪੁਲਿਸ ਨੇ ਧਮਾਕੇ ਦੀ ਆਵਾਜ਼ ਨੂੰ ਟਾਇਰ ਫਟਣ ਦਾ ਕਹਿ ਦਿੱਤਾ।



ਅੱਜ ਪੁਲਿਸ ਅਧਿਕਾਰੀ ਆਪਣੇ ਅਹੁਦੇ ਬਚਾਉਣ ਲਈ ਸਰਾਸਰ ਝੂਠ ਬੋਲਣ 'ਤੇ ਤੁਲੇ ਹੋਏ ਹਨ। ਮਜੀਠੀਆ ਨੇ ਕਿਹਾ ਕਿ ਜੇ ਕਿਤੇ ਟਾਇਰ ਫਟ ਜਾਂਦਾ ਹੈ ਤਾਂ ਡੀਜੀਪੀ (DGP) ਖ਼ੁਦ ਜਾਂਚ ਲਈ ਕਿਉਂ ਜਾਣਗੇ ਇਹ ਵੱਡਾ ਸਵਾਲ ਹੈ ?  ਮਜੀਠੀਆ ਨੇ ਕਿਹਾ ਕਿ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਰਾਤ 12 ਵਜੇ ਪੁਲਿਸ ਮੁਲਾਜ਼ਮ ਕਿਹੜੇ ਟਾਇਰਾਂ ਵਿੱਚ ਹਵਾ ਭਰਦੇ ਹਨ।



ਉਨ੍ਹਾਂ ਕਿਹਾ ਕਿ ਹੁਣ ਮੈਨੂੰ ਡਰ ਹੈ ਕਿ ਕਿਤੇ ਹੁਣ CM ਹਾਊਸ ਵਿੱਚ ਟਾਇਰ ਨਾ ਪਾਟ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸਰਕਾਰ ਲਈ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਅੱਜ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਅਜਿਹੇ ਧਮਾਕੇ ਸੁਰੱਖਿਆ ਚਿੰਤਾ ਦਾ ਵਿਸ਼ਾ ਹਨ। ਪੰਜਾਬ ਵਿੱਚੋਂ ਸਨਅਤ ਖ਼ਤਮ ਹੋ ਰਹੀ ਹੈ। 



ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਜੇ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸਦੀ ਜ਼ਿੰਮੇਵਾਰ ਸੂਬਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰ ਦੀ ਭਾਜਪਾ ਵਿੱਚ ਆਪਸੀ ਅੱਖ-ਮਟੱਕਾ ਚੱਲ ਰਿਹਾ ਹੈ ਜਿਸ ਕਾਰਨ ਭਾਜਪਾ ਪੰਜਾਬ ਵਿੱਚ ਸ਼ਰਾਬ ਪਾਲਿਸੀ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ।


ਇਹ ਵੀ ਪੜ੍ਹੋ-Punjab News: 'ਮੁੜ ਪੁਲਿਸ ਥਾਣੇ 'ਤੇ ਹੋਇਆ ਹਮਲਾ, DGP ਇਸ ਨੂੰ ਵੀ ਟਾਇਰ ਫਟਣਾ ਹੀ ਦੱਸਣਗੇ ? ਮੁੜ ਕਾਲੇ ਦੌਰ ਵੱਲ ਨਾ ਚਲਾ ਜਾਵੇ ਪੰਜਾਬ' !


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।