ਚੰਡੀਗੜ੍ਹ: ਬੀਤੀ ਰਾਤ ਗਾਜ਼ੀਪੁਰ ਬਾਰਡਰ 'ਤੇ ਰਾਕੇਸ਼ ਟਿਕੈਤ ਦੇ ਭਾਸ਼ਣ ਦਾ ਕਈ ਲੋਕਾਂ 'ਤੇ ਡੂੰਘਾ ਅਸਰ ਪਿਆ ਹੈ। ਦੱਸ ਦੇਈਏ ਕੀ ਕੱਲ੍ਹ ਗਾਜ਼ੀਪੁਰ ਬਾਰਡਰ 'ਤੇ ਅਚਾਨਕ ਪੁਲਿਸ ਦੀ ਭਾਰੀ ਤਾਇਨਾਤੀ ਕਰ ਦਿੱਤੀ ਗਈ ਸੀ ਤੇ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਦੀਆਂ ਤਿਆਰੀਆਂ ਸੀ। ਇਸ ਦੌਰਾਨ ਰਾਕੇਸ਼ ਟਿਕੈਤ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕਾਫੀ ਭਾਵੁਕ ਹੋ ਗਏ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮ ਮਜੀਠੀਆ ਨੇ ਇਸ 'ਤੇ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਗਈ। ਮਜੀਠੀਆ ਨੇ ਕਿਹਾ, "ਕੱਲ੍ਹ ਜੋ ਕੁਝ ਗਾਜੀਪੁਰ 'ਚ ਵਾਪਰਿਆ, ਉਹ ਬਰਦਾਸ਼ਤ ਤੋਂ ਬਾਹਰ ਹੈ। ਰਾਕੇਸ਼ ਟਕੈਤ ਨੂੰ ਰੌਂਦੇ ਹੋਏ ਦੇਖਿਆ ਨਹੀਂ ਗਿਆ। ਕੇਂਦਰ ਸਰਕਾਰ ਆਪਸ 'ਚ ਲੜਾਉਣ ਦਾ ਕੰਮ ਕਰ ਰਹੀ ਹੈ। ਮੇਰੀ ਕਿਸਾਨ ਤੇ ਮਜਦੂਰ ਭਰਾਵਾਂ ਨੂੰ ਬਨੇਤੀ ਹੈ ਕਿ ਸਾਰੇ ਸ਼ਾਂਤੀ ਬਣਾ ਕੇ ਰੱਖਣ।"

ਉਨ੍ਹਾਂ ਕਿਹਾ ਕਿ 80 ਤੋਂ ਵੱਧ ਕੁਰਬਾਨੀਆਂ ਇਸ ਅੰਦੋਲਨ 'ਚ ਹੋਈਆਂ ਹਨ। ਮੇਰੀ ਸਾਰੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੂੰ ਅਪੀਲ ਹੈ ਕਿ ਦਿੱਲੀ ਪਹੁੰਚਣ। ਸਰਕਾਰ ਬਿਜਲੀ ਤੇ ਪਾਣੀ ਕੱਟਣ ਨਾਲ ਕੋਝੀਆਂ ਹਰਕਤਾ ਕਰਕੇ ਕਾਮਯਾਬ ਨਹੀਂ ਹੋ ਸਕਦੀ ਹੈ। ਕਿਸਾਨ ਲੀਡਰ ਜਿਹੜੇ ਬੰਦੇ ਸਰਕਾਰ ਨੇ ਅੰਦਰ ਵਾੜੇ ਹਨ। ਉਨ੍ਹਾਂ ਤੇ ਕਾਰਵਾਈ ਕਰੋ। ਕਿਸਾਨ ਤੇ ਯੂਏਪੀਏ ਲਾਉਣਾ ਸਰਾਸਰ ਗਲਤ ਹੈ। ਕਿਸਾਨ ਜਦੋਂ ਵੀ ਹੁਕਮ ਕਰਨਗੇ ਅਸੀਂ ਉਨ੍ਹਾਂ ਦੇ ਨਾਲ ਹਾਂ।

80 ਤੋਂ ਵਧ ਕੁਰਬਾਨੀਆਂ ਇਸ ਅੰਦੋਲਨ ਵਿੱਚ ਹੋਈਆਂ ਹਨ। ਮੇਰੀ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਹੈ ਕਿ ਦਿੱਲੀ ਪਹੁੰਚਣ। ਸਰਕਾਰ ਬਿਜਲੀ ਤੇ ਪਾਣੀ ਕੱਟਣ ਨਾਲ ਕੋਝੀਆਂ ਹਰਕਤਾਂ ਕਰਕੇ ਕਾਮਯਾਬ ਨਹੀਂ ਹੋ ਸਕਦੀ ਹੈ। ਕਿਸਾਨ ਲੀਡਰ ਜਿਹੜੇ ਬੰਦੇ ਸਰਕਾਰ ਨੇ ਅੰਦਰ ਵਾੜੇ ਹਨ, ਉਨ੍ਹਾਂ 'ਤੇ ਕਾਰਵਾਈ ਕਰਨ।