ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਿੰਸੀਪਲ ਐਡਵਾਈਜਰ ਹਰਚਰਨ ਬੈਂਸ ਨੇ ਅਰਵਿੰਦ ਕੇਜਰੀਵਾਲ 'ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਦਾ ਵੱਸ ਚਲੇ ਤਾਂ ਉਹ ਇਹ ਵੀ ਕਹਿ ਦੇਵੇ ਕਿ ਲਾਲ ਕਿਲਾ ਵੀ 'ਆਪ' ਨੇ ਤਿਆਰ ਕਰਵਾਇਆ ਹੈ।



ਹਰਚਰਨ ਬੈਂਸ ਨੇ ਆਪ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ, "ਕੇਜਰੀਵਾਲ ਦੀ ਪਾਰਟੀ ਦਾ ਕੋਈ ਵੀ ਵਰਕਰ ਬਹਿਸ ਕਰ ਲਵੇ ਮੈਂ ਤਿਆਰ ਹਾਂ ਦਿੱਲੀ ਮਾਡਲ ਦੀ ਗੱਲ ਕਰਨ ਲਈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲਾ 'ਚ ਕੇਜਰੀਵਾਲ ਸਰਕਾਰ ਝੂਠ ਬੋਲ ਰਹੀ ਹੈ। ਪ੍ਰੋ. ਭੁੱਲਰ ਦੇ ਮਾਮਲੇ 'ਚ 7 ਲੋਕਾਂ ਲਈ ਕਮੇਟੀ ਬਣੀ ਸੀ। ਉਸ ਵਿੱਚੋਂ 6 ਕੇਸ ਬਾਕੀ ਰਾਜਾਂ ਨੂੰ ਭੇਜੇ ਗਏ ਤੇ ਸਾਰੇ ਰਿਹਾਅ ਹੋ ਗਏ। ਸਿਰਫ ਭੁੱਲਰ ਦਾ ਹੀ ਕੇਸ ਦਿੱਲੀ ਸਰਕਾਰ ਕੋਲ ਸੀ ਪਰ ਕੇਜਰੀਵਾਲ ਸਰਕਾਰ ਨੇ ਭੁੱਲਰ ਨੂੰ ਨਹੀਂ ਛੱਡਿਆ। 'ਆਪ' ਸਰਕਾਰ ਨੇ ਕਿਹਾ ਕਿ ਇਸ ਨਾਲ ਦੇਸ਼ ਨੂੰ ਖ਼ਤਰਾ ਹੈ।"

ਉਨ੍ਹਾਂ ਕਿਹਾ, "ਆਪ 24 ਘੰਟਿਆਂ ਅੰਦਰ ਭੁੱਲਰ ਨੂੰ ਰਿਹਾਅ ਕਰੇ ਨਹੀਂ ਤਾਂ ਉਹ ਚਿੱਠੀ ਜਾਰੀ ਕਰੇ ਜੋ ਦਿੱਲੀ ਸਰਕਾਰ ਨੇ ਸਿਫਾਰਸ਼ ਪੇਸ਼ ਕੀਤੀ ਹੈ। ਨਹੀਂ ਤਾਂ ਅਕਾਲੀ ਦਲ ਉਸ ਚਿੱਠੀ ਨੂੰ ਜਾਰੀ ਕਰੇਗਾ।" ਉਨ੍ਹਾਂ ਕੇਜਰੀਵਾਲ ਨੂੰ ਘੇਰਦੇ ਹੋਏ ਕਿਹਾ, "ਜੋ ਵੀ ਗੱਲ ਹੋ ਰਹੀ ਹੈ, ਸਰਕਾਰ ਦੇ ਰਿਕਾਰਡ ਅਨੁਸਾਰ ਹੋ ਰਹੀ ਹੈ। 500 ਨਵੇਂ ਸਕੂਲ ਖੋਲ੍ਹਣ ਦੀ ਗੱਲ ਕਹੀ ਸੀ ਪਰ 4 ਸਾਲਾਂ ਵਿੱਚ ਸਿਰਫ 19 ਸਕੂਲ ਹੀ ਖੁੱਲ੍ਹੇ।ਉਸ ਤੋਂ ਬਾਅਦ 20,000 ਕਲਾਸ ਰੂਮ ਖੋਲ੍ਹਣ ਦੀ ਗੱਲ ਕੀਤੀ ਗਈ, ਉਹ ਵੀ ਪੂਰੀ ਨਹੀਂ ਹੋਈ।"

ਉਨ੍ਹਾਂ ਕਿਹਾ, "General Enrollment Ratio(GER) ਵਿੱਚ ਵੀ ਕਮੀ ਆਈ ਹੈ।ਪੂਰੇ ਦੇਸ਼ 'ਚ GER 113 ਆਈ ਅਤੇ ਦਿੱਲੀ 62 ਆਈ ਜੋ SC ਸਟੂਡੈਂਟ ਦੀ ਹੈ। ਸਿੱਖਿਆ ਦੇ ਨਾਮ 'ਤੇ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਪਰ ਕੰਮ ਕੁਝ ਨਹੀਂ ਹੋਇਆ।"

ਰੁਜ਼ਗਾਰ ਦੇ ਮਾਮਲੇ 'ਤੇ ਵੀ ਕੇਜਰੀਵਾਲ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ, "ਜਿੰਨੀਆਂ ਵੀ ਪੋਸਟਾਂ ਕੱਢਣ ਦੀ ਗੱਲ ਕੀਤੀ ਹੁਣ ਤੱਕ ਕਿਸੀ ਵੀ ਵਿਭਾਗ 'ਚ ਪੂਰੇ ਲੋਕ ਭਰਤੀ ਨਹੀਂ ਕਿਤੇ ਗਏ।ਪਰਾਈਵੇਟ ਸਕੂਲਾਂ 'ਚ 42 % ਬੱਚਿਆਂ ਦੀ ਗਿਣਤੀ ਵਧੀ। ਦਿੱਲੀ 'ਚ ਬੱਚਿਆਂ ਦੇ ਪਾਸ ਹੋਣ ਦੀ ਰੇਸ਼ੋ 98 ਤੋਂ 72 ਰਹਿ ਗਈ।"


 


 


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ