Punjab News: ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸ਼ੁੱਕਰਵਾਰ ਨੂੰ 24 ਆਈਪੀਐਸ ਅਧਿਕਾਰੀਆਂ ਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ।  ਦੱਸ ਦਈਏ ਤਿ ਤਰਨਤਾਰਨ, ਮੋਗਾ, ਮਾਨਸਾ, ਮੋਹਾਲੀ, ਖੰਨਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਜਲੰਧਰ ਦਿਹਾਤੀ, ਅੰਮ੍ਰਿਤਸਰ ਦਿਹਾਤੀ, ਮਲੇਰਕੋਟਲਾ, ਪਠਾਨਕੋਟ ਅਤੇ ਫਾਜ਼ਿਲਕਾ ਦੇ ਐੱਸ.ਐੱਸ.ਪੀਜ਼ ਨੂੰ ਬਦਲ ਦਿੱਤਾ ਗਿਆ ਹੈ।


ਨਾਨਕ ਸਿੰਘ ਨੂੰ ਐਸਐਸਪੀ ਪਟਿਆਲਾ, ਅਮਨੀਤ ਕੌਂਡਲ ਨੂੰ ਐਸਐਸਪੀ ਬਠਿੰਡਾ, ਚਰਨਜੀਤ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ, ਭਗੀਰਥ ਸਿੰਘ ਮੀਨਾ ਨੂੰ ਐਸਐਸਪੀ ਮਾਨਸਾ, ਦੀਪਕ ਨੂੰ ਐਸਐਸਪੀ ਮੁਹਾਲੀ, ਗੌਰਵ ਨੂੰ ਐਸਐਸਪੀ ਤਰਨਤਾਰਨ, ਅੰਕੁਰ ਗੁਪਤਾ ਨੂੰ ਐਸਐਸਪੀ ਮੋਗਾ, ਅਸ਼ਵਨੀ ਨੂੰ ਐਸਐਸਪੀ ਖੰਨਾ ਅਤੇ ਸੁਹੇਲ ਕਾਸਿਮ ਨੂੰ ਐਸਐਸਪੀ ਪਟਿਆਲਾ ,ਪ੍ਰਗਿਆ ਜੈਨ ਨੂੰ ਐਸਐਸਪੀ ਫਰੀਦਕੋਟ, ਤੁਸ਼ਾਰ ਗੁਪਤਾ ਨੂੰ ਐਸਐਸਪੀ ਮੁਕਤਸਰ, ਗਗਨ ਅਜੀਤ ਸਿੰਘ ਨੂੰ ਐਸਐਸਪੀ ਮਲੇਰਕੋਟਲਾ, ਤਲਜਿੰਦਰ ਨੂੰ ਐਸਐਸਪੀ ਪਠਾਨਕੋਟ, ਹਰਕਮਲਪ੍ਰੀਤ ਸਿੰਘ ਨੂੰ ਐਸਐਸਪੀ ਜਲੰਧਰ ਦਿਹਾਤੀ ਅਤੇ ਵਰਿੰਦਰ ਸਿੰਘ ਬਰਾੜ ਨੂੰ ਐਸਐਸਪੀ ਫਾਜ਼ਿਲਕਾ ਬਣਾਇਆ ਗਿਆ ਹੈ।


ਦੱਸ ਦਈਏ ਕਿ ਸਰਕਾਰ ਨੇ ਗੁਰਮੀਤ ਸਿੰਘ ਭੁੱਲਰ ਨੂੰ IG ਪ੍ਰੋਵੀਜ਼ਨਿੰਗ, ਰਾਕੇਸ਼ ਕੌਸ਼ਲ ਨੂੰ DIG ਕ੍ਰਾਈਮ ਪੰਜਾਬ, ਨਵੀਨ ਸਿੰਗਲਾ ਨੂੰ DIG ਜਲੰਧਰ ਰੇਂਜ, ਹਰਜੀਤ ਸਿੰਘ ਨੂੰ DIG ਵਿਜੀਲੈਂਸ ਬਿਊਰੋ, ਸਤਿੰਦਰ ਸਿੰਘ ਨੂੰ DIG ਬਾਰਡਰ ਰੇਂਜ, ਹਰਮਨ ਵੀਰ ਸਿੰਘ ਨੂੰ MIS ਪੰਜਾਬ ਪੁਲੀਸ ਅਕੈਡਮੀ ਫਿਲੌਰ ਦਾ ਜੁਆਇੰਟ ਡਾਇਰੈਕਟਰ, ਅਸ਼ਵਨੀ ਕਪੂਰ ਨੂੰ DIG ਫਰੀਦਕੋਟ, ਵਿਵੇਕਸ਼ੀਲ ਸੋਨੀ AIG , ਨਾਨਕ ਸਿੰਘ SSP ਪਟਿਆਲਾ, ਗੁਰਮੀਤ ਚੌਹਾਨ AIG ਐਂਟੀ ਗੈਂਗਸਟਰ ਟਾਸਕ ਫੋਰਸ ਤਾਇਨਾਤ ਕੀਤੇ ਗਏ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :