ਚੰਡੀਗੜ੍ਹ: ਪੰਜਾਬ 'ਚ 43 ਏਐਸਪੀ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਰਾਜ ਦੇ ਪੁਲਿਸ ਹੈੱਡਕੁਆਰਟਰ ਨੇ ਐਤਵਾਰ ਦੇਰ ਸ਼ਾਮ ਆਪਣੀ ਸੂਚੀ ਜਾਰੀ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਚਾਰ ਆਈਪੀਐਸ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਧੀਕ ਪੁਲੀਸ ਸੁਪਰਡੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।


ਤਬਾਦਲਿਆਂ ਦੀ ਸੂਚੀ ਵਿੱਚ ਆਈਪੀਐਸ ਅਧਿਕਾਰੀਆਂ ਵਿੱਚ ਰਣਧੀਰ ਕੁਮਾਰ ਨੂੰ ਏਐਸਪੀ ਮਾਡਲ ਟਾਊਨ ਜਲੰਧਰ, ਦਰਪਣ ਆਹਲੂਵਾਲੀਆ ਨੂੰ ਏਐਸਪੀ ਡੇਰਾਬੱਸੀ, ਜਸਰੂਪ ਕੌਰ ਬਾਠ ਨੂੰ ਏਐਸਪੀ ਸਾਊਥ ਲੁਧਿਆਣਾ ਅਤੇ ਅਦਿੱਤਿਆ ਐਸ ਵਾਰੀਅਰ ਨੂੰ ਏਐਸਪੀ ਦੀਨਾਨਗਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕੁਸ਼ਵੀਰ ਕੌਰ ਨੂੰ ਏਸੀਪੀ ਪੀਬੀਆਈ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਜਲੰਧਰ, ਹਰਵਿੰਦਰ ਸਿੰਘ ਨੂੰ ਡੀਐਸਪੀ 7ਵੀਂ ਬਟਾਲੀਅਨ ਪੀਏਪੀ ਜਲੰਧਰ, ਹਰੀਸ਼ ਬਹਿਲ ਨੂੰ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮੋਗਾ ਲਾਇਆ ਗਿਆ ਹੈ।


ਮੰਗਲ ਸਿੰਘ ਨੂੰ ਡੀਐਸਪੀ ਪੀਬੀਆਈ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਗੁਰਦਾਸਪੁਰ, ਸੁਖਰਾਜ ਸਿੰਘ ਨੂੰ ਏਸੀਪੀ ਪੀਬੀਆਈ ਸਪੈਸ਼ਲ ਕਰਾਈਮ ਅੰਮ੍ਰਿਤਸਰ ਅਤੇ ਗੁਰਸ਼ਰਨ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕਸ ਮਾਨਸਾ ਲਾਇਆ ਗਿਆ ਹੈ। ਤਬਾਦਲੇ ਤਹਿਤ ਰਣਵੀਰ ਸਿੰਘ ਪਹਿਲਾਂ ਵਾਂਗ ਡੀਐਸਪੀ ਐਸਟੀਐਫ ਪੰਜਾਬ ਦਾ ਚਾਰਜ ਸੰਭਾਲਣਗੇ।



ਕੁਲਵੰਤ ਸਿੰਘ ਨੂੰ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਬਰਨਾਲਾ, ਰਮਨਦੀਪ ਸਿੰਘ ਨੂੰ ਡੀਐਸਪੀ ਏਜੀਟੀਐਫ ਪੰਜਾਬ ਤੋਂ ਇਲਾਵਾ ਡੀਐਸਪੀ ਡਿਟੈਕਟਿਵ ਫਤਹਿਗੜ੍ਹ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਨੂੰ ਡੀਐਸਪੀ ਹੈੱਡਕੁਆਰਟਰ ਫਤਿਹਗੜ੍ਹ ਸਾਹਿਬ, ਨਵਨੀਤ ਕੌਰ ਗਿੱਲ ਨੂੰ ਡੀਐਸਪੀ ਬੁਢਲਾਡਾ ਮਾਨਸਾ, ਅਮਰਜੀਤ ਸਿੰਘ ਨੂੰ ਡੀਐਸਪੀ ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ ਬਠਿੰਡਾ ਤਾਇਨਾਤ ਕੀਤਾ ਗਿਆ ਹੈ।


ਸਮੀਰ ਸਿੰਘ ਡੀਐਸਪੀ ਦਿਹਾਤੀ ਪਠਾਨਕੋਟ ਦੇ ਅਹੁਦੇ 'ਤੇ ਬਣੇ ਰਹਿਣਗੇ। ਇਸ ਦੇ ਨਾਲ ਹੀ ਰਜਿੰਦਰ ਸਿੰਘ ਮਿਨਹਾਸ ਡੀ.ਐਸ.ਪੀ.ਧਰਲ ਪਠਾਨਕੋਟ ਵਜੋਂ ਸੇਵਾ ਨਿਭਾਉਂਦੇ ਰਹਿਣਗੇ। ਇਸ ਤੋਂ ਇਲਾਵਾ ਸੁਖਜਿੰਦਰ ਪਾਲ ਨੂੰ ਡੀਐਸਪੀ ਡਿਟੈਕਟਿਵ ਗੁਰਦਾਸਪੁਰ, ਸਤਨਾਮ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ ਕਮ ਨਾਰਕੋਟਿਕਸ ਸ੍ਰੀ ਮੁਕਤਸਰ ਸਾਹਿਬ ਤਾਇਨਾਤ ਕੀਤਾ ਗਿਆ ਹੈ। ਵਰਨਜੀਤ ਸਿੰਘ ਡੀਐਸਪੀ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਫਿਰੋਜ਼ਪੁਰ ਹੋਣਗੇ।


ਇਸ ਦੇ ਨਾਲ ਹੀ ਅਸ਼ਵਨੀ ਕੁਮਾਰ ਡੀਐਸਪੀ ਇੰਟੈਲੀਜੈਂਸ ਪੰਜਾਬ, ਰਾਜੇਸ਼ ਕੁਮਾਰ ਛਿੱਬਰ ਡੀਐਸਪੀ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮਾਨਸਾ, ਰਣਬੀਰ ਸਿੰਘ ਡੀਐਸਪੀ ਪੀਬੀਆਈ ਐਨਡੀਪੀਐਸ ਕਮ ਨਾਰਕੋਟਿਕਸ ਫਿਰੋਜ਼ਪੁਰ ਜਦਕਿ ਸੁਰਿੰਦਰ ਕੁਮਾਰ ਡੀਐਸਪੀ ਟਰੈਫਿਕ ਵਿੰਗ ਪੰਜਾਬ ਦਾ ਚਾਰਜ ਸੰਭਾਲਣਗੇ। ਇਸੇ ਤਰ੍ਹਾਂ ਬਿਕਰਮ ਸਿੰਘ ਡੀਐਸਪੀ ਜੀਆਰਪੀ ਪੰਜਾਬ, ਕੁਲਦੀਪ ਸਿੰਘ ਡੀਐਸਪੀ ਇੰਟੈਲੀਜੈਂਸ ਪੰਜਾਬ, ਗੁਰਮੀਤ ਸਿੰਘ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਖੰਨਾ, ਪ੍ਰਭਜੋਤ ਕੌਰ ਡੀਐਸਪੀ ਸਾਈਬਰ ਕਰਾਈਮ ਪੰਜਾਬ ਮੁਹਾਲੀ ਅਤੇ ਪੁਨੀਤ ਸਿੰਘ ਨੂੰ ਡੀਐਸਪੀ ਟਰੇਨਿੰਗ ਸੈਂਟਰ ਲੱਧਾ ਕੋਠੀ ਸੰਗਰੂਰ ਤਾਇਨਾਤ ਕੀਤਾ ਗਿਆ ਹੈ।


ਕਰਮਵੀਰ ਸਿੰਘ ਨੂੰ ਡੀਐਸਪੀ ਸਟੇਟ ਕ੍ਰਾਈਮ ਪੁਲਿਸ ਥਾਣਾ-1 ਪੰਜਾਬ ਮੁਹਾਲੀ, ਰਾਜਨ ਪਰਮਿੰਦਰ ਸਿੰਘ ਨੂੰ ਡੀਐਸਪੀ ਸ਼ਾਹਕੋਟ ਜਲੰਧਰ ਦਿਹਾਤੀ, ਗੁਰਪ੍ਰੀਤ ਸਿੰਘ ਨੂੰ ਡੀਐਸਪੀ ਦਿਹਾਤੀ ਗੁਰਦਾਸਪੁਰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਖਬਿੰਦਰ ਸਿੰਘ ਬਰਾੜ ਡੀਐਸਪੀ ਐਸਡੀ ਸਿਟੀ ਅਬੋਹਰ, ਫਾਜ਼ਿਲਕਾ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ।


ਇਸ ਤੋਂ ਇਲਾਵਾ ਕੈਲਾਸ਼ ਚੰਦਰ ਡੀਐਸਪੀ ਹੈੱਡਕੁਆਰਟਰ ਫਾਜ਼ਿਲਕਾ, ਗੁਰਦੀਪ ਸਿੰਘ ਡੀਐਸਪੀ ਐਸਡੀ ਜੈਤੋ ਫਰੀਦਕੋਟ, ਅਵਤਾਰ ਸਿੰਘ ਡੀਐਸਪੀ ਹੈੱਡਕੁਆਰਟਰ ਸ੍ਰੀ ਮੁਕਤਸਰ ਸਾਹਿਬ, ਜਰਨੈਲ ਸਿੰਘ ਡੀਐਸਪੀ ਚਮਕੌਰ ਸਾਹਿਬ ਰੋਪੜ, ਰਾਜੇਸ਼ ਕੁਮਾਰ ਡੀਐਸਪੀ ਪੀਬੀਆਈ ਐਨਡੀਪੀਐਸ ਅਤੇ ਨਾਰਕੋਟਿਕਸ ਰੋਪੜ ਹੋਣਗੇ। ਜਦਕਿ ਜਗਦੀਸ਼ ਰਾਜ (ਅੰਡਰ ਟਰਾਂਸਫਰ) ਡੀਐਸਪੀ ਐਸਡੀ ਫਿਲੌਰ, ਜਲੰਧਰ ਦਿਹਾਤੀ ਵਿਖੇ ਸੇਵਾਵਾਂ ਜਾਰੀ ਰੱਖਣਗੇ। ਇਸ ਤੋਂ ਇਲਾਵਾ ਜਤਿੰਦਰ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀ ਨਾਰਕੋਟਿਕਸ ਬਠਿੰਡਾ, ਜਦੋਂ ਕਿ ਰਾਜੇਸ਼ ਕੁਮਾਰ ਨੂੰ ਡੀ.ਐਸ.ਪੀ.ਐਸ.ਪੀ.ਯੂ ਪੰਜਾਬ ਲਗਾਇਆ ਗਿਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: