Bhagwant Mann: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਜਿਸ ਵਿੱਚ ਪਹਿਲੇ ਦਿਨਾਂ ਵਿੱਚ ਤਾਂ ਆਪਣੀ ਖਹਿਬੜਬਾਜ਼ੀ ਤੋਂ ਬਿਨਾਂ ਪੰਜਾਬ ਲਈ ਕਈ ਸੁਹਿਰਦਤਾ ਨਹੀਂ ਵਿਖਾਈ ਦਿੱਤੀ ਪਰ ਅੱਜ (5 ਮਾਰਚ) ਨੂੰ ਵਿੱਤ ਮੰਤਰੀ ਨੇ 2 ਲੱਖ 4 ਹਜ਼ਾਰ 918 ਕਰੋੜ ਦਾ ਬਜਟ ਪੇਸ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਨਵੀਂ ਨਹਿਰ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਤਕਰੀਬਨ ਹਰ ਕਿਸਾਨ ਕੋਲ ਮੋਟਰ ਕੁਨੈਕਸ਼ਨ ਹੈ ਤੇ ਸਾਡਾ ਵਿਜ਼ਨ ਹੈ ਕਿ ਪੰਜਾਬ ਦੀਆਂ ਬੰਦ ਪਈਆਂ ਨਹਿਰਾਂ, ਰਜ਼ਬਾਹੇ, ਨਾਲੇ, ਖਾਲ ਤੇ ਕੱਸੀਆਂ ਨੂੰ ਮੁੜ ਸੁਰਜੀਤ ਜਾਵੇ ਜਿਸ ਨੂੰ ਲੈ ਕੇ ਕੰਮ ਵੀ ਹੋ ਰਿਹਾ ਹੈ। ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਦੇ ਹਿਸਾਬ ਨਾਲ ਕੰਮ ਹੋ ਰਿਹਾ ਹੈ। ਮਾਨ ਨੇ ਕਿਹਾ ਕਿ ਕਈ ਲੋਕਾਂ ਦੀਆਂ ਵੀਡੀਓ ਸਾਹਮਣੇ ਆਈਆਂ ਹਨ ਕਿ 35 ਸਾਲਾਂ ਬਾਅਦ ਉਨ੍ਹਾਂ ਦੇ ਪਿੰਡਾਂ ਵਿੱਚ ਨਹਿਰੀ ਪਾਣੀ ਪਹੁੰਚਿਆ ਹੈ।
ਮਾਨ ਨੇ ਕਿਹਾ ਅਸੀਂ ਚਾਹੁੰਦੇ ਹਾਂ ਟਿਊਬਵੈਲਾਂ ਦੀ ਲੋੜ ਹੀ ਨਾ ਪਵੇ, ਸਾਡੇ ਕੋਲ ਨਹਿਰੀ ਪਾਣੀ ਹੀ ਬਹੁਤ ਆ ਜਾਵੇ ਜਿਸ ਦੇ ਲਈ ਮਾਲਵਾ ਨਹਿਰ ਦੀ ਤਜਵੀਜ਼ ਰੱਖੀ ਗਈ ਹੈ ਜਿਸ ਲਈ ਆਉਣ ਵਾਲੇ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ।ਮਾਨ ਨੇ ਦੱਸਿਆ ਕਿ ਰਾਜਸਥਾਨ ਨੂੰ ਇੱਕ ਇੰਦਰਾ ਗਾਂਧੀ ਨਹਿਰ ਜਾਂਦੀ ਹੈ ਜਿਸ ਰਾਹੀ 18 ਹਜ਼ਾਰ ਕਿਊਸਿਕ ਪਾਣੀ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਸਰਹਿੰਦ ਨਹਿਰ ਹੈ ਜਿਸ ਵਿੱਚ 5 ਹਜ਼ਾਰ ਪਾਣੀ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਮਾਲਵਾ ਨਹਿਰ ਬਣਾਈ ਜਾਵੇਗੀ ਜਿਸ ਨਾਲ ਫਾਜਿਲਕਾ ਤੇ ਅਬੋਹਰ ਦੇ ਇਲਾਕਿਆਂ ਨੂੰ ਕਦੇ ਪਾਣੀ ਦੀ ਕਮੀ ਨਹੀਂ ਆਵੇਗੀ। ਮਾਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਅਸੀਂ 14 ਲੱਖ ਚੋਂ 4 ਲੱਖ ਤੋਂ ਜ਼ਿਆਦਾ ਟਿਊਬਵੈਲ ਕਰਵਾ ਦਿਆਂਗੇ।