ਪਤਨੀ ਦਾ ਕਤਲ ਕਰ ਖੁਦ ਕੀਤੀ ਆਤਮ ਹੱਤਿਆ
ਏਬੀਪੀ ਸਾਂਝਾ | 10 Sep 2019 01:13 PM (IST)
ਪਿੰਡ ਚੰਨਣਵਾਲ ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਦੋਵਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ। ਲੰਘੀ ਸ਼ਾਮ ਪਤੀ ਨੇ ਗੁੱਸੇ ਵਿੱਚ ਪਤਨੀ ਦਾ ਕਤਲ ਕਰ ਖੁਦ ਵੀ ਮੌਤ ਨੂੰ ਗਲੇ ਲਾ ਰਿਹਾ। ਪੁਲਿਸ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਹਿਲ ਕਲਾਂ: ਪਿੰਡ ਚੰਨਣਵਾਲ ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਦੋਵਾਂ ਦਾ ਆਪਸ ਵਿੱਚ ਝਗੜਾ ਰਹਿੰਦਾ ਸੀ। ਲੰਘੀ ਸ਼ਾਮ ਪਤੀ ਨੇ ਗੁੱਸੇ ਵਿੱਚ ਪਤਨੀ ਦਾ ਕਤਲ ਕਰ ਖੁਦ ਵੀ ਮੌਤ ਨੂੰ ਗਲੇ ਲਾ ਰਿਹਾ। ਪੁਲਿਸ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸਬੰਧਤ ਮੱਖਣ ਸਿੰਘ (42) ਪੱਤਰ ਤੇਲੂ ਸਿੰਘ ਵਾਸੀ ਚੰਨਣਵਾਲ ਆਪਣੀ ਪਤਨੀ ਪਰਮਜੀਤ ਕੌਰ (40) ਨਾਲ ਅਕਸਰ ਲੜਦਾ ਰਹਿੰਦਾ ਸੀ। ਸੋਮਵਾਰ ਸ਼ਾਮੀਂ ਉਸ ਨੇ ਲੋਹੇ ਦੀ ਪਾਈਪ ਆਪਣੀ ਪਤਨੀ ਦੇ ਸਿਰ ’ਚ ਮਾਰੀ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਉਸ ਨੇ ਖੁਦ ਵੀ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ। ਪਿੰਡ ਵਾਸੀਆਂ ਨੇ ਗੰਭੀਰ ਹਾਲਤ ’ਚ ਮੱਖਣ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਜਿੱਥੋਂ ਡਾਕਟਰਾਂ ਨੂੰ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਪਰ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ। ਮ੍ਰਿਤਕਾਂ ਦੇ ਇੱਕ ਲੜਕੀ (16 ਸਾਲ) ਤੇ ਉਸ ਤੋਂ ਛੋਟਾ ਲੜਕਾ ਹੈ।