ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 7ਵੀਂ ਮੰਜ਼ਲ ਤੋਂ ਮਾਰੀ ਛਾਲ, ਮੌਤ
ਏਬੀਪੀ ਸਾਂਝਾ | 11 Oct 2019 12:52 PM (IST)
ਅੱਜ ਇੱਕ ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਮਜੀਤ ਸਿੰਘ ਨਾਮੀ ਕਰਮਚਾਰੀ ਤੀਜ਼ੀ ਮੰਜ਼ਲ 'ਤੇ ਸਥਿਤ ਐਫਸੀਆਰ ਨਾਲ ਸਬੰਧਤ ਦਫ਼ਤਰ 'ਚ ਸੁਪਰਵਾਈਜ਼ਰ ਸੀ।
ਚੰਡੀਗੜ੍ਹ: ਅੱਜ ਇੱਕ ਮੁਲਾਜ਼ਮ ਨੇ ਪੰਜਾਬ ਸਕੱਤਰੇਤ ਦੀ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਮਜੀਤ ਸਿੰਘ ਨਾਮੀ ਕਰਮਚਾਰੀ ਤੀਜ਼ੀ ਮੰਜ਼ਲ 'ਤੇ ਸਥਿਤ ਐਫਸੀਆਰ ਨਾਲ ਸਬੰਧਤ ਦਫ਼ਤਰ 'ਚ ਸੁਪਰਵਾਈਜ਼ਰ ਸੀ। ਅਜੇ ਤੱਕ ਖ਼ੁਦਕੁਸ਼ੀ ਦੇ ਕਾਰਨ ਦਾ ਪਤਾ ਨਹੀਂ ਲੱਗਾ। ਉਹ ਪਿੰਡ ਚੈਰੀਆਂ ਦਾ ਵਾਸੀ ਸੀ ਪਰ ਹੁਣ ਰਿਹਾਇਸ਼ ਚੰਡੀਗੜ੍ਹ ਵਿੱਚ ਹੀ ਸੀ। ਇਹ ਘਟਨਾ 10 ਵਜੇ ਦੇ ਕਰੀਬ ਵਾਪਰੀ। ਉਸ ਨੂੰ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।