ਮੋਦੀ ਦੀ 'ਮਨ ਕੀ ਬਾਤ' ਦੀ ਉਡੀਕ
ਏਬੀਪੀ ਸਾਂਝਾ | 27 Nov 2016 11:52 AM (IST)
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਅੱਜ 25ਵੀਂ ਵਾਰ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਕਰਨਗੇ। ਅੱਜ ਦੀ ਗੱਲਬਾਤ ਰਾਹੀਂ ਮੋਦੀ ਦੇਸ਼ ਵਾਸੀਆਂ ਨਾਲ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਪਿਛਲੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਦੀਵਾਲੀ ਮੌਕੇ ਦੇਸ਼ ਦੇ ਜਵਾਨਾਂ ਦੀ ਤਾਰੀਫ ਕੀਤੀ ਸੀ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਮਨ ਕੀ ਬਾਤ' ਸਬੰਧੀ ਸੁਝਾਅ ਦੇਣ ਲਈ ਦੇਸ਼ਵਾਸੀ MyGov Open Forum and the Narendra Modi App 'ਤੇ ਆਪਣੇ ਸੁਝਾਅ ਦੇ ਸਕਦੇ ਹਨ। ਇਹ ਪ੍ਰਧਾਨ ਮੰਤਰੀ ਨੇ ਖੁਦ ਜਾਰੀ ਕੀਤੀ ਹੈ ਤੇ ਸੁਝਾਅ ਦੇਣ ਲਈ ਅਪੀਲ ਵੀ ਕੀਤੀ ਹੈ। ਨਰੇਂਦਰ ਮੋਦੀ ਨੇ ਪਹਿਲੀ ਵਾਰ 3 ਅਕਤੂਬਰ, 2014 'ਚ 'ਮਨ ਕੀ ਬਾਤ' ਕੀਤੀ ਸੀ। 'ਮਨ ਕੀ ਬਾਤ' ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ 'ਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਸ ਵਾਰ ਪ੍ਰਧਾਨ ਮੰਤਰੀ ਨੋਟਬੰਦੀ ਬਾਰੇ ਵੀ ਕੁਝ ਬੋਲ ਸਕਦੇ ਹਨ।