Punjab News: ਬਠਿੰਡਾ ਜ਼ਿਲ੍ਹਾ ਦੇ ਚਾਉਕੇ ਵਿੱਚ ਆਦਰਸ਼ ਸਕੂਲ ਅੱਗੇ ਚੱਲ ਰਹੇ ਧਰਨੇ ਉੱਤੇ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਵੀ ਧਰਨਾ ਚੁਕਵਾਇਆ ਗਿਆ ਸੀ ਜਿਸ ਤੋਂ ਬਾਅਦ ਧਰਨਕਾਰੀਆਂ ਨੇ ਮੁੜ ਤੋਂ ਸਕੂਲ ਨੂੰ ਜਿੰਦਾ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਗਈ ਹੈ ਜਿਸ ਦੀ ਵੀਡੀਓ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।
ਸੁਖਪਾਲ ਸਿੰਘ ਖਹਿਰਾ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਪੀਪੀਪੀ ਮੋਡ ਆਦਰਸ਼ ਸਕੂਲ ਚਾਉਕੇ ਜ਼ਿਲ੍ਹਾ ਬਠਿੰਡਾ ਜਿਨ੍ਹਾਂ ਦਾ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੈ ਇਸ ਵਿੱਚ ਪ੍ਰਾਈਵੇਟ ਭਾਈਵਾਲ ਮੈਨੇਜਮੈਂਟ ਵੱਲੋਂ ਅਧਿਆਪਕਾਂ ਨੂੰ ਪਿਛਲੇ ਸਾਲ ਤੋਂ ਤਨਖ਼ਾਹ ਨਾ ਮਿਲਣ ਤੇ ਤਨਖ਼ਾਹਾਂ ਵੱਧ ਪਾ ਕੇ ਵਾਪਸ ਕਰਾਉਣ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੇ ਅਧਿਆਪਕਾਂ ਨੂੰ ਸਕੂਲ ਦੀ ਨੌਕਰੀ ਤੋਂ ਬਾਹਰ ਕੱਢਿਆ ਗਿਆ
ਮੁੱਖ ਮੰਤਰੀ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਲਗਾਤਾਰ 70 ਦਿਨਾਂ ਤੋਂ ਸਕੂਲ ਦੇ ਗੇਟ ਅੱਗੇ ਧਰਨਾ ਲਗਾ ਰਹੇ ਮਹਿਲਾ ਅਧਿਆਪਕਾਂ ਉੱਪਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਲਾਠੀ ਚਾਰਜ ਕਰਕੇ ਸੱਟਾਂ ਮਾਰੀਆਂ ਗਈਆਂ ,ਕੱਪੜੇ ਪਾੜੇ ਗਏ ,ਅੱਤੇ ਪੱਗਾਂ ਉਤਾਰੀਆਂ ਗਈਆਂ, ਗਰਭਪਤੀ ਔਰਤਾਂ ਦੇ ਢਿੱਡਾਂ ਵਿੱਚ ਲੱਤਾਂ ਮਾਰੀਆਂ ਗਈਆਂ।
ਅਧਿਆਪਕਾਂ ਦਾ ਦੋਸ਼ ਹੈ ਕਿ ਸੁਖਬੀਰ ਮਾਈਸਰਖਾਨਾ ਹਲਕਾ ਮੌੜ MLA ਤੇ ਵਿਜੇ ਸਿੰਗਲਾ MLA ਮਾਨਸਾ ਭ੍ਰਿਸ਼ਟਾਚਾਰ ਮੈਨੇਜਮੈਂਟ ਦਾ ਸਾਥ ਦੇ ਰਿਹਾ ਹੈ। ਅਧਿਆਪਕਾਂ ਦੀ ਮੰਗ ਹੈ ਕਿ ਭ੍ਰਿਸ਼ਟਾਚਾਰ ਮੈਨੇਜਮੈਂਟ ਬਣਦੀ ਕਾਰਵਾਈ ਕਰਕੇ ਤੇ ਪੰਜਾਬ ਸਰਕਾਰ ਇਹਨਾਂ ਸਕੂਲਾਂ ਨੂੰ ਆਪਦੇ ਅੰਡਰ ਲੈ ਕੇ ਰੈਗੂਲਰ ਕਰੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :