ਬਠਿੰਡਾ: ਇੱਥੇ ਅੱਜ ਨਵੇਂ ਬਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ ਦੀ ਤਾਜਪੋਸ਼ੀ ਮੌਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਹਿਰੀਲੀ ਸ਼ਰਾਬ ਨਾਲ ਮੌਤ ਮਾਮਲੇ 'ਤੇ ਕਿਹਾ, "ਮੈਂ ਤਾਂ ਕਹਿੰਦਾ ਹਾਂ ਜੇ ਕਿਸੇ ਇਨਸਾਨ ਕੋਲ ਦਿਲ ਹੈ ਜੇ ਕਿਸੇ ਇਨਸਾਨ ਦੇ ਅੱਖਾਂ ਵਿੱਚ ਅੱਥਰੂ ਹਨ ਤਾਂ ਅਸੀਂ ਖੂਨ ਦੇ ਅੱਥਰੂ ਰੋ ਰਹੇ ਹਾਂ ਕਿ ਪੰਜਾਬ ਵਿੱਚ ਅਜਿਹਾ ਹਾਦਸਾ ਹੋਇਆ। ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੇ ਉਸ ਇਲਾਕੇ ਦਾ ਦੌਰਾ ਕੀਤਾ ਹੈ ਜਿੱਥੇ ਪਰਿਵਾਰਾਂ ਨਾਲ ਇਹ ਹਾਦਸਾ ਹੋਇਆ। ਉਨ੍ਹਾਂ ਨੂੰ ਮੁਲਾਕਾਤ ਕੀਤੀ ਜਾਏਗੀ ਤੇ ਇਸ ਦੇ ਨਾਲ ਹੀ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।



ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਦੂਲੋਂ ਵੱਲੋਂ ਪਾਰਟੀ ਖਿਲਾਫ ਬੋਲਣ ਦੇ ਸਵਾਲ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਤਾਂ ਸਮਝਦਾ ਹਾਂ ਜੋ ਕਦੇ-ਕਦੇ ਪਿਓ-ਪੁੱਤ ਤੇ ਮੀਆਂ-ਬੀਬੀ ਵਿੱਚ ਵੀ ਹੋ ਜਾਂਦਾ ਹੈ, ਕੁਝ ਉਸੇ ਤਰ੍ਹਾਂ ਪਾਰਟੀ ਵਿੱਚ ਵੀ ਥੋੜ੍ਹਾ ਬਹੁਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਅੰਦਰਲੀਆਂ ਗੱਲਾਂ ਨੂੰ ਬਾਹਰ ਉਛਾਲਣ ਨਾਲ ਪਾਰਟੀ ਦੇ ਅਨੁਸਾਸ਼ਨ ਦੇ ਉਲਟ ਹੈ ਤੇ ਪਾਰਟੀ ਇਸ ਨਾਲ ਕਮਜ਼ੋਰ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। ਉਹ ਮੰਝੇ ਹੋਏ ਸਿਆਸਤਦਾਨ ਹਨ, ਉਨ੍ਹਾਂ ਦਾ ਇਹ ਵਤੀਰਾ ਬਹੁਤ ਗਲਤ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904