Manpreet Badal ਨੇ ਕੀਤਾ ਬਠਿੰਡਾ ਦੇ ਹਸਪਤਾਲਾਂ ਦਾ ਦੌਰਾ, ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਪਾਇਆ ਘੇਰਾ

ਏਬੀਪੀ ਸਾਂਝਾ Updated at: 01 May 2021 03:13 PM (IST)

ਕੋਰੋਨਾ ਪੀੜਤ ਮਰੀਜ਼ ਦੇ ਪਰਿਵਾਰਾਂ ਮੈਬਰ ਨੇ ਹਸਪਤਾਲਾਂ ਦਾ ਦੌਰਾ ਕਰਨ ਆਏ ਮਨਪ੍ਰੀਤ ਬਾਦਲ ਨੂੰ ਘੇਰ ਲਿਆ ਅਤੇ ਇਸ ਦੌਰਾਨ ਉਨ੍ਹਾਂ ਤੋਂ ਵੇਟਿਲੇਟਰਾਂ ਦੀ ਮੰਗ ਕੀਤੀ। , ਮੰਤਰੀ ਨੇ ਗੱਲ ਅਣਸੁਣੀ ਕਰ ਗੱਡੀ ਵਿੱਚ ਬੈਠ ਗਏ।

Manpreet_Badal_Visit_Hospital_1

NEXT PREV

ਬਠਿੰਡਾ: ਪੰਜਾਬ 'ਜਿੱਥੇ ਇੱਕ ਪਾਸੇ ਕੋਰੋਨਾ ਨੇ ਪੈਰ ਪਸਾਰੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਸੂਬੇ ਦਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਜ਼ਿਲ੍ਹੇ ਦੇ ਹਸਪਤਾਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲਾਂ 'ਚ ਸੁਨਿਧਾਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਕੋਰੋਨਾ ਦੀ ਦੂਜੀ ਲਹਿਰ ਹੈ ਪਰ ਅਸੀਂ ਇਸ ਦੀ ਤੀਜੀ ਲਹਿਰ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੁੰਦੇ ਹਾਂ ਇਸ ਲਈ ਤਿਆਰੀਆਂ ਕਰ ਰਹੇ ਹਾਂ।


ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਹਾਲਾਤ ਬਹੁਤ ਖ਼ਰਾਬ ਹਨ ਜੋ ਕਿ ਇਸ ਤੋਂ ਪਹਿਲਾਂ ਕਦੇ ਨਹੀਂ ਵੇਖੇ। ਅਜੇ ਅਸੀਂ ਹਸਪਤਾਲ ਵਿਚ ਦੋਰਾ ਕਰਨ ਆਏ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੇ ਹਸਪਤਾਲਾਂ 'ਚ ਕੰਮ ਕਰਦੇ ਸਟਾਫ਼ ਦੀ ਹੋਸਲਾ ਅਫ਼ਜ਼ਾਈ ਕਰਨੀ ਚਾਹਿਦੀ। ਇਸ ਦੇ ਨਾਲ ਹੀ ਖਜਾਨਾ ਮੰਤਰੀ ਨੇ ਕਿਹਾ ਕਿ ਅਗਲੇ ਦੋ ਹਫ਼ਤਿਆਂ ਵਿਚ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ।



-


ਉਨ੍ਹਾਂ ਮੀਡੀਆ ਦੇ ਮੁਖ਼ਾਤਿਰ ਹੁੰਦੀਆਂ ਕਿਹਾ ਕਿ ਬਠਿੰਡਾ ਵਿੱਚ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਅਸੀਂ ਹਸਪਤਾਲਾਂ 'ਚ ਜਾ ਕੇ ਹਾਲਾਤਾਂ ਜਾ ਜਾਇਜ਼ਾ ਲਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਚਾਹੀਦਾ ਹੈ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨਪੰਜਾਬ ਵਿਚ ਬਠਿੰਡਾ ਵਿਖੇ ਟੀਕਾ ਕਰਨ ਵਿਚ ਤੇਜੀ ਕਿਵੇਂ ਲਿਆਂਦੀ ਜਾਵੇ ਇਸ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।


ਅੱਜ ਤੋਂ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਵੈਕਸਿਨ ਲਗਾਈ ਜਾਣੀ ਸੀ, ਪਰ ਪੰਜਾਬ ਸਮੇਤ ਕਈ ਸੂਬਿਆਂ 'ਚ ਵੈਕਸਿਨ ਦੀ ਘਾਟ ਕਰਕੇ ਇਸ ਦੀ ਸ਼ੁਰੂਆਤ ਨਹੀਂ ਹੋਈ। ਇਸ 'ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਪੂਰੇ ਹਿੰਦੁਸਤਾਨ ਵਿੱਚ ਹੀ ਵੈਕਸੀਨ ਦੀ ਘਾਟ ਹੈ, ਜਿਸਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਹਾਲੇ ਪੰਜਾਬ ਦਾ ਕੋਟਾ ਤੈਅ ਕੀਤਾ ਨਹੀਂ ਗਿਆ, ਜਿਸ ਨੂੰ ਲੈ ਕੇ ਪੰਜਾਬ ਵਿਚ ਵੈਕਸੀਨ ਦੀ ਘਾਟ ਹੈ ਅਗਲੇ ਚਾਰ ਦਿਨਾਂ ਵਿੱਚ ਇਹ ਘਾਟ ਪੂਰੀ ਹੋ ਜਾਵੇਗੀ


ਮਨਪ੍ਰੀਤ ਬਾਦਲ ਨੇ ਅਪੀਲ ਕਰਦਿਆਂ ਕਿਹਾ ਕਿ ਸਭ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵਿਅਕਤੀ 'ਤੇ ਮਹਾਂਮਾਰੀ ਆਉਂਦੀ ਹੈ ਤਾਂ ਉਸ ਦਾ ਅਸਰ ਘੱਟ ਹੋਵੇ।


ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਭਾਜਪਾ ਦੇ ਕੈਂਪ ਉਡਾਈਆਂ ਗਈਆਂ ਕੋਵਿਡ -19 ਨਿਯਮਾਂ ਦੀਆਂ ਧੱਜੀਆਂ, ਮੀਡੀਆ ਕਰਮੀਆਂ ਨਾਲ ਉਲਝੇ ਪ੍ਰਬੰਧਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Published at: 01 May 2021 03:13 PM (IST)

- - - - - - - - - Advertisement - - - - - - - - -

© Copyright@2025.ABP Network Private Limited. All rights reserved.