ਚੰਡੀਗੜ੍ਹ: ਪੰਜਾਬ ਦੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਅੱਜ ਸ਼ਾਮ ਮਨਪ੍ਰੀਤ ਮੰਨਾ ‘ਤੇ 2 ਲੋਕਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਮੰਨਾ ਨੂੰ ਸਿਵਲ ਹਸਪਤਾਲ ਮਲੋਟ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮੰਨਾ ਅੱਜ ਸ਼ਾਮ ਨੂੰ ਆਪਣੇ ਜਿੰਮ ਤੋਂ ਕਸਰਤ ਕਰਕੇ ਨਿਕਲ ਰਿਹਾ ਸੀ ਜਿਸ ਦੇ ਬਾਅਦ ਮਾਰੂਤੀ ਬਰੇਜ਼ਾ ਗੱਡੀ ਵਿੱਚ ਆਏ 2 ਅਣਪਛਾਤੇ ਲੋਕਾਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ।


ਮਨਪ੍ਰੀਤ ਮੰਨਾ ਕਾਂਗਰਸ ਨਾਲ ਸਬੰਧ ਰੱਖਦਾ ਸੀ ਤੇ ਸ਼ਰਾਬ ਦਾ ਕਾਰੋਬਾਰੀ ਸੀ। ਇਸ ਹਮਲੇ ਵਿੱਚ ਮਨਪ੍ਰੀਤ ਮੰਨਾ ਦਾ ਇੱਕ ਹੋਰ ਸਾਥੀ ਜੈਕੀ ਵੀ ਜ਼ਖ਼ਮੀ ਹੋ ਗਿਆ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਮਲਾ 2 ਲੋਕਾਂ ਨੇ ਕੀਤਾ, 25 ਦੇ ਕਰੀਬ ਗੋਲ਼ੀਆਂ ਚਲਾਈਆਂ ਗਈਆਂ।




ਮਲੋਟ ’ਚ ਗੈਂਗਵਾਰ! ਮਨਪ੍ਰੀਤ ਮੰਨਾ ਨੂੰ ਗੋਲ਼ੀਆਂ ਨਾਲ ਭੁੰਨਿਆ, ਮੌਤ
ਮਨਪ੍ਰੀਤ ਮੰਨਾ (ਫਾਈਲ ਫੋਟੋ)