ਚੰਡੀਗੜ੍ਹ: ਬਠਿੰਡਾ ਤੋਂ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਫਸਰਸ਼ਾਹੀ ਨੂੰ ਲਲਕਾਰ ਪਾਈ ਹੈ। ਮਾਨਸਾ ਵਿੱਚ ਧੰਨਵਾਦੀ ਦੌਰੇ ਦੌਰਾਨ ਸਰਦੂਲਗੜ੍ਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਹੁਣ ਤਕ ਲੋਕਾਂ ਬੀਬਾ ਜੀ ਨੂੰ ਦੇਖਿਆ ਸੀ, ਹੁਣ ਪਰਮਾਤਮਾ ਦੀ ਸਿਖਣੀ ਨੂੰ ਦੇਖਣਗੇ, ਗੁਰੂ ਦੀ ਧੀ ਨੂੰ ਦੇਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਝੂਠਾ ਪ੍ਰਚਾਰ ਕੀਤਾ ਗਿਆ ਤੇ ਗੁਰੂ 'ਤੇ ਹਮਲੇ ਕਰਾਉਣ ਦਾ ਝੂਠਾ ਇਲਜ਼ਾਮ ਲਾਇਆ ਗਿਆ।
ਆਪਣੇ ਸੰਬੋਧਨ ਵਿੱਚ ਹਰਸਿਮਰਤ ਕੌਰ ਨੇ ਕੈਪਟਨ ਸਰਕਾਰ ਖ਼ਿਲਾਫ਼ ਤਿੱਖੇ ਵਾਰ ਕੀਤੇ। ਉਨ੍ਹਾਂ ਕੈਪਟਨ ਦੀ ਦੋਫਾੜ ਹੋਈ ਸਿਟ 'ਤੇ ਹਮਲਾ ਕਰਦਿਆਂ SIT ਦੀ ਕਾਰਜਕਾਰਨੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ADGP ਪ੍ਰਬੋਧ ਕੁਮਾਰ ਨੇ ਚਲਾਨ ਦੀ ਜ਼ਿੰਮੇਵਾਰੀ ਨਹੀਂ ਲਈ। ਚਲਾਨ ਨੂੰ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ। ਇਸ ਦੇ ਨਾਲ ਹੀ ਉਨ੍ਹਆਂ ਕੁੰਵਰ ਵਿਜੇ ਪ੍ਰਤਾਪ 'ਤੇ ਮਨਮਾਨੀ ਕਰਨ ਦੇ ਵੀ ਇਲਜ਼ਾਮ ਲਾਏ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਦੀ ਬਣਾਈ ਹੋਈ ਐਸਆਈਟੀ ਦੇ ਅਫਸਰਾਂ ਨੇ ਹੀ ਕੁਵੰਰ ਵਿਜੇ ਦੇ ਖਿਲਾਫ ਲਿਖ ਕੇ ਭੇਜ ਦਿੱਤਾ ਕਿ ਐਸਆਈਟੀ ਸਿਆਸਤ ਤੋਂ ਪ੍ਰੇਰਿਤ ਹੈ। ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦੇ ਕਲੇਸ਼ ਬਾਰੇ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੇ ਕੈਪਟਨ ਆਪਸ ਵਿੱਚ ਹੀ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ। ਸਿੱਧੂ ਪਹਿਲਾਂ ਕਹਿੰਦੇ ਸੀ ਕਿ ਜੇ ਰਾਹੁਲ ਗਾਂਧੀ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣਗੇ ਪਰ ਹੁਣ ਸਿੱਧੂ ਮੂੰਹ ਨੂੰ ਤਾਲਾ ਲਾਈ ਬੈਠੇ ਹਨ।
ਹਰਸਿਮਰਤ ਨੇ ਅਫਸਰਸ਼ਾਹੀ ਨੂੰ ਲਲਕਾਰਿਆ, 'ਹੁਣ ਤਕ ਬੀਬਾ ਜੀ ਨੂੰ ਦੇਖਿਆ, ਹੁਣ ਪਰਮਾਤਮਾ ਦੀ ਸਿੱਖਣੀ ਨੂੰ ਦੇਖਣਗੇ'
ਏਬੀਪੀ ਸਾਂਝਾ
Updated at:
02 Jun 2019 08:08 PM (IST)
ਧੰਨਵਾਦੀ ਦੌਰੇ ਦੌਰਾਨ ਸਰਦੂਲਗੜ੍ਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਨੇ ਕਿਹਾ ਕਿ ਹੁਣ ਤਕ ਲੋਕਾਂ ਬੀਬਾ ਜੀ ਨੂੰ ਦੇਖਿਆ ਸੀ, ਹੁਣ ਪਰਮਾਤਮਾ ਦੀ ਸਿਖਣੀ ਨੂੰ ਦੇਖਣਗੇ, ਗੁਰੂ ਦੀ ਧੀ ਨੂੰ ਦੇਖਣਗੇ।
- - - - - - - - - Advertisement - - - - - - - - -